ਹਿਮਾਚਲ ਪ੍ਰਦੇਸ਼ ਦੇ ਬੀੜ ਬਿਲਿੰਗ ਵਿੱਚ ਟ੍ਰੈਕਿੰਗ ਦੌਰਾਨ ਇੱਕ ਨੌਜਵਾਨ ਅਤੇ ਇੱਕ ਕੁੜੀ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਦੋ ਦਿਨ ਬਾਅਦ ਮੰਗਲਵਾਰ ਨੂੰ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਟਰੈਕਰਾਂ ਦੇ ਨਾਲ ਇੱਕ ਪਾਲਤੂ ਜਰਮਨ ਸ਼ੈਫਰਡ ਕੁੱਤਾ 48 ਘੰਟੇ ਤੱਕ ਲਾਸ਼ਾਂ ਦੇ ਕੋਲ ਮੌਜੂਦ ਰਿਹਾ ਅਤੇ ਭੌਂਕਦਾ ਰਿਹਾ।
ਮ੍ਰਿਤਕ ਟਰੈਕਰਾਂ ਦੀ ਪਛਾਣ ਪਠਾਨਕੋਟ, ਪੰਜਾਬ ਦੇ 30 ਸਾਲਾ ਅਭਿਨੰਦਨ ਗੁਪਤਾ ਅਤੇ ਪੁਣੇ ਦੀ 26 ਸਾਲਾਂ ਪ੍ਰਣੀਤਾ ਵਾਲਾ ਵਜੋਂ ਹੋਈ ਹੈ। ਅਜਿਹਾ ਲਗਦਾ ਹੈ ਕਿ ਪਹਾੜੀ ਤੋਂ ਡਿੱਗਣ ਨਾਲ ਦੋਵਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਪੋਸਟਮਾਰਟਮ ਤੋਂ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।
ਹਿਮਾਚਲ ਪ੍ਰਦੇਸ਼ ਵਿੱਚ 5,000 ਫੁੱਟ ਦੀ ਉਚਾਈ ‘ਤੇ ਸਥਿਤ ਬੀੜ ਬਿਲਿੰਗ ਟ੍ਰੈਕਿੰਗ ਲਈ ਮਸ਼ਹੂਰ ਹੈ। ਇਸ ਥਾਂ ‘ਤੇ ਪੈਰਾਗਲਾਈਡਿੰਗ ਵੀ ਕੀਤੀ ਜਾਂਦੀ ਹੈ। ਕਾਂਗੜਾ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਵੀਰ ਬਹਾਦਰ ਨੇ ਦੱਸਿਆ ਕਿ ਅਭਿਨੰਦਨ ਗੁਪਤਾ ਪਿਛਲੇ ਚਾਰ ਸਾਲਾਂ ਤੋਂ ਪੈਰਾਗਲਾਈਡਿੰਗ ਅਤੇ ਟ੍ਰੈਕਿੰਗ ਗਤੀਵਿਧੀਆਂ ਲਈ ਇਲਾਕੇ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਔਰਤ ਪ੍ਰਣੀਤਾ ਕੁਝ ਦਿਨ ਪਹਿਲਾਂ ਪੁਣੇ ਤੋਂ ਆਈ ਸੀ ਅਤੇ ਬਰਫਬਾਰੀ ਤੋਂ ਬਾਅਦ ਬਾਹਰ ਨਿਕਲੀ ਸੀ।
ਪੁਲਿਸ ਅਧਿਕਾਰੀ ਨੇ ਕਿਹਾ, “ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਚਾਰ ਲੋਕਾਂ ਦਾ ਇੱਕ ਗਰੁੱਪ ਕਾਰ ਵਿੱਚ ਬੈਠਾ ਸੀ। ਇਸ ਗਰੁੱਪ ਵਿੱਚ ਦੋ ਔਰਤਾਂ ਸਨ। ਜਦੋਂ ਕਾਰ ਦਾ ਇੱਕ ਪੁਆਇੰਟ ਤੋਂ ਅੱਗੇ ਜਾਣਾ ਸੰਭਵ ਨਹੀਂ ਸੀ, ਤਾਂ ਚਾਰੇ ਲੋਕ ਪੈਦਲ ਤੁਰਨ ਲੱਗੇ। ਇਸ ਦੌਰਾਨ ਜਦੋਂ ਮੌਸਮ ਬਦਲ ਗਿਆ ਤਾਂ ਗਰੁੱਪ ਦੇ ਦੋ ਲੋਕ ਵਾਪਸ ਮੁੜ ਗਏ ਅਤੇ ਉਥੇ ਮੌਜੂਦ ਹੋਰ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਵਾਪਸ ਪਰਤ ਗਏ ਪਰ ਅਭਿਨੰਦਨ ਗੁਪਤਾ ਨੇ ਕਥਿਤ ਤੌਰ ‘ਤੇ ਕਿਹਾ ਕਿ ਉਨ੍ਹਾਂ ਨੂੰ ਰਸਤਾ ਪਤਾ ਸੀ ਅਤੇ ਉਹ ਪ੍ਰਣੀਤਾ ਅਤੇ ਕੁੱਤੇ ਨਾਲ ਅੱਗ ‘ਤੇ ਚਲੇ ਗਏ।
ਜਦੋਂ ਅਭਿਨੰਦਨ ਗੁਪਤਾ ਅਤੇ ਪ੍ਰਣੀਤਾ ਵਾਲਾ ਕਾਫੀ ਦੇਰ ਤੱਕ ਵਾਪਸ ਨਹੀਂ ਆਏ ਤਾਂ ਗਰੁੱਪ ਦੇ ਹੋਰ ਲੋਕਾਂ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਭਾਲ ਲਈ ਸਰਚ ਟੀਮ ਭੇਜੀ ਗਈ। ਇਸ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਤਲਾਸ਼ੀ ਮੁਹਿੰਮ ਵਿੱਚ ਦੋ ਟੀਮਾਂ ਤਾਇਨਾਤ ਕੀਤੀਆਂ ਹਨ। ਲਾਸ਼ਾਂ ਉਸ ਪੁਆਇੰਟ ਤੋਂ ਤਿੰਨ ਕਿਲੋਮੀਟਰ ਹੇਠਾਂ ਮਿਲੀਆਂ ਜਿਥੇ ਪੈਰਾਗਲਾਇਡਰ ਉਡਾਨ ਭਰਦੇ ਹਨ।
ਉਨ੍ਹਾਂ ਕਿਹਾ ਕਿ “ਇਹ ਇੱਕ ਢਲਾਣ ਵਾਲਾ ਇਲਾਕਾ ਹੈ ਅਤੇ ਬਰਫ਼ਬਾਰੀ ਦੌਰਾਨ ਬਹੁਤ ਤਿਲਕਣ ਹੋ ਜਾਂਦਾ ਹੈ। ਲੱਗਦਾ ਹੈ ਕਿ ਉਹ ਫਿਸਲ ਕੇ ਡਿੱਗ ਪਏ ਸਨ। ਉਹ ਇੱਕ ਵਾਰ ਉੱਠਣ ਵਿੱਚ ਕਾਮਯਾਬ ਰਹੇ, ਪਰ ਫਿਰ ਫਿਸਲ ਗਏ।” ਉਨ੍ਹਾਂ ਦੱਸਿਆ ਕਿ ਜਰਮਨ ਸ਼ੈਫਰਡ ਕੁੱਤਾ ਲਾਸ਼ਾਂ ਨੇੜੇ ਭੌਂਕਦਾ ਰਿਹਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗਰਲਫ੍ਰੈਂਡ ਦੀ ਇੱਕ ਗਲਤੀ ਨਾਲ 78 ਕਰੋੜ ਦਾ ਮਾਲਕ ਬਣਨ ਤੋਂ ਖੁੰਝ ਗਿਆ ਮੁੰਡਾ, ਹੈਰਾਨ ਕਰ ਦੇਵੇਗਾ ਮਾਮਲਾ
ਕੁੜੀ ਅਤੇ ਨੌਜਵਾਨ ਦੀਆਂ ਲਾਸ਼ਾਂ ਇਕੱਠੀਆਂ ਸਨ ਪਰ ਨੌਜਵਾਨ ਦਾ ਚਿਹਰਾ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਰਿੱਛ ਨੇ ਨੋਚਿਆ ਹੋਵੇ। ਇਸੇ ਥਾਂ ‘ਤੇ ਇਕ ਦਰੱਖਤ ‘ਤੇ ਰਿੱਛ ਦੇ ਪੰਜੇ ਦੇ ਨਿਸ਼ਾਨ ਵੀ ਮਿਲੇ ਹਨ।
ਇਸ ਮਾਮਲੇ ‘ਚ ਅਜਿਹਾ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦਾ ਸਾਹਮਣਾ ਰਿੱਛ ਨਾਲ ਹੋ ਗਿਆ ਹੋਵੇ ਅਤੇ ਇਸੇ ਦੌਰਾਨ ਇਹ ਲੋਕ ਹੇਠਾਂ ਡਿੱਗ ਗਏ ਹੋਣ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਰੈਸਕਿਊ ਟੀਮ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਉਸ ਸਮੇਂ ਲਾਸ਼ਾਂ ਕੋਲ ਬੈਠੇ ਨੌਜਵਾਨ ਦਾ ਕੁੱਤਾ ਵੀ ਕਾਫੀ ਸਹਿਮਿਆ ਹੋਇਆ ਸੀ ਅਤੇ ਲੋਕਾਂ ਨੂੰ ਆਉਂਦੇ ਦੇਖ ਕੇ ਉਸ ਨੇ ਭੌਂਕਣਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ –