ਇੰਟਰਨੈੱਟ ‘ਤੇ ਕੁਝ ਵੀ ਸਰਚ ਕਰਨਾ ਅੱਜ ਕੱਲ੍ਹ ਖਤਰੇ ਤੋਂ ਖਾਲੀ ਨਹੀਂ ਹੈ। ਜੇ ਤੁਸੀਂ ਵੀ ਹਰ ਰੋਜ਼ ਇੰਟਰਨੈੱਟ ਦੀ ਮਦਦ ਲੈਂਦੇ ਹੋ ਅਤੇ ਸਰਚ ਰਿਜ਼ਲਟ ਵਿੱਚ ਦਿਖਾਈ ਦੇਣ ਵਾਲੀਆਂ ਚੀਜ਼ਾਂ ‘ਤੇ ਭਰੋਸਾ ਕਰਦੇ ਹੋ, ਤਾਂ ਤੁਸੀਂ ਇੱਕ ਵੱਡੀ ਗਲਤੀ ਕਰ ਰਹੇ ਹੋ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਨਾਲ ਕਿਸੇ ਵੀ ਸਮੇਂ ਧੋਖਾਧੜੀ ਹੋ ਸਕਦੀ ਹੈ। ਇਹ ਗੱਲ ਅਸੀਂ ਨਹੀਂ ਸਗੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਏਜੰਸੀ ਸਾਈਬਰ ਦੋਸਤ ਨੇ ਕਹੀ ਹੈ। ਆਓ ਜਾਣਦੇ ਹਾਂ ਸਾਈਬਰ ਦੋਸਤ ਨੇ ਕੀ ਦਿੱਤੀ ਸਲਾਹ?
गूगल सर्च करते समय ये Tips जरूर फॉलो करें और कोई टिप्स अगर आपके ध्यान में हो तो कमेंट करें !#CyberSafeIndia #I4C #MHA #Dial1930 #CyberSecurity #cyb@GoogleIndia #searchengine #CustomerService pic.twitter.com/vgUpk4zXDh
— Cyber Dost (@Cyberdost) November 28, 2023
ਗੂਗਲ ‘ਤੇ ਸਰਚ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
– ਜੇ ਤੁਸੀਂ ਕਿਸੇ ਚੀਜ਼ ਨੂੰ ਸਰਚ ਕਰਦੇ ਹੋ ਅਤੇ ਜੋ ਨਤੀਜਾ ਆਉਂਦਾ ਹੈ ਉਸ ‘ਤੇ Sponsered ਲਿਖਿਆ ਹੁੰਦਾ ਹੈ, ਤਾਂ ਉਸ ‘ਤੇ ਕਲਿੱਕ ਨਾ ਕਰੋ, ਕਿਉਂਕਿ ਅਜਿਹੇ ਨਤੀਜਿਆਂ ਨਾਲ ਧੋਖਾਧੜੀ ਦੀ ਸੰਭਾਵਨਾ ਹੈ। ਇਸ ਕਿਸਮ ਦੇ ਕੰਟੈਂਟ ਸਰਚ ਵਿੱਚ ਸਭ ਤੋਂ ਉਪਰ ਆਉਂਦੇ ਹਨ।
– ਜੇਕਰ ਤੁਸੀਂ ਗੂਗਲ ‘ਤੇ ਸਰਚ ਕਰਕੇ ਕਸਟਮਰ ਕੇਅਰ ਨੰਬਰ ਲੈਂਦੇ ਹੋ ਤਾਂ ਤੁਸੀਂ ਵੱਡੀ ਗਲਤੀ ਕਰ ਰਹੇ ਹੋ। ਗਲਤੀ ਨਾਲ ਵੀ ਗੂਗਲ ਸਰਚ ਤੋਂ ਕਸਟਮਰ ਕੇਅਰ ਨੰਬਰ ਨਾ ਕੱਢੋ। ਇਹ ਤਰੀਕਾ ਤੁਹਾਨੂੰ ਮੁਸੀਬਤ ਵਿੱਚ ਪਾ ਸਕਦਾ ਹੈ। ਹਮੇਸ਼ਾ ਸਬੰਧਤ ਕੰਪਨੀ ਦੀ ਵੈੱਬਸਾਈਟ ਤੋਂ ਕਸਟਮਰ ਕੇਅਰ ਨੰਬਰ ਲਓ।
-ਜੇ ਕਿਸੇ ਵੈੱਬਸਾਈਟ ਦੇ URL ਜਾਂ ਵੈੱਬ ਐਡਰੈੱਸ ਵਿੱਚ “https” ਨਹੀਂ ਲਿਖਿਆ ਹੈ, ਤਾਂ ਉਸ ਸਾਈਟ ‘ਤੇ ਨਾ ਜਾਓ। ਆਮ ਤੌਰ ‘ਤੇ ਧੋਖਾਧੜੀ ਵਾਲੀਆਂ ਸਾਈਟਾਂ ਕੋਲ https ਸਰਟੀਫਿਕੇਸ਼ਨ ਨਹੀਂ ਹੁੰਦਾ ਹੈ।
– ਕਿਸੇ ਵੀ ਜਾਣਕਾਰੀ ‘ਤੇ ਭਰੋਸਾ ਕਰਨ ਲਈ ਕਈ ਰਿਜ਼ਲਟ ਨੂੰ ਚੈੱਕ ਕਰੋ। ਕਿਸੇ ਇੱਕ ਸਾਈਟ ਤੋਂ ਜਾਣਕਾਰੀ ‘ਤੇ ਭਰੋਸਾ ਕਰਨਾ ਤੁਹਾਡੇ ਲਈ ਮਹਿੰਗਾ ਸਾਬਤ ਹੋ ਸਕਦਾ ਹੈ।
– ਆਪਣੇ Google ਅਕਾਊਂਟ ਦੀ ਸਰਚ ਹਿਸਟਰੀ ਨੂੰ ਰੈਗੂਲਰ ਤੌਰ ‘ਤੇ ਚੈੱਕ ਕਰਦੇ ਰਹੋ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜੇ ਕੋਈ ਤੁਹਾਡੀ ਜੀਮੇਲ ਦੀ ਵਰਤੋਂ ਕਰ ਰਿਹਾ ਹੈ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ : ਬੁਆਏਫ੍ਰੈਂਡ ਨਾਲ ਮਿਲ ਕੇ ਕੁੜੀ ਨੇ PG ਦੇ ਬਾਥਰੂਮ ‘ਚ ਲਾਇਆ ਕੈਮਰਾ, ਸਹੇਲੀਆਂ ਨਾਲ ਹੀ ਕਰ ਗਈ ਕਾਂ.ਡ
ਵੀਡੀਓ ਲਈ ਕਲਿੱਕ ਕਰੋ : –