ਗਰਮੀਆਂ ‘ਚ ਪਸੀਨੇ ਦੀ ਬਦਬੂ ਤੋਂ ਬਚਣ ਲਈ ਲੋਕ ਡੀਓਡਰੈਂਟ ਦੀ ਵਰਤੋਂ ਕਰਦੇ ਹਨ। ਇਹ ਵੀ ਠੀਕ ਹੈ ਪਰ ਕਈ ਲੋਕ ਸਰਦੀਆਂ ਵਿੱਚ ਵੀ ਇਸ ਦੀ ਵਰਤੋਂ ਕਰਦੇ ਹਨ, ਜੋ ਖ਼ਤਰਨਾਕ ਸਾਬਤ ਹੋ ਸਕਦਾ ਹੈ। ਤੁਹਾਡੀ ਚਮੜੀ ਸੜ ਸਕਦੀ ਹੈ। ਅੱਜਕਲ੍ਹ ਬ੍ਰਿਟੇਨ ‘ਚ ਸੋਸ਼ਲ ਮੀਡੀਆ ‘ਤੇ ਕੋਲਡ ਬਰਨ ਚੈਲੇਂਜ ਵਾਇਰਲ ਹੋ ਰਿਹਾ ਹੈ। ਠੰਡ ਦੇ ਮੌਸਮ ‘ਚ ਨੌਜਵਾਨ ਡੀਓਡਰੈਂਟਸ ਦੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਚਮੜੀ ‘ਤੇ ਲਾਲ ਧੱਫੜ ਨਜ਼ਰ ਆ ਰਹੇ ਹਨ। ਹਾਲਾਤ ਅਜਿਹੇ ਪੜਾਅ ‘ਤੇ ਪਹੁੰਚ ਗਏ ਹਨ ਕਿ 10 ਤੋਂ ਵੱਧ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਹੈ।
ਇੱਕ ਰਿਪੋਰਟ ਮੁਤਾਬਕ ਡੀਓਡੋਰੈਂਟ ਬਹੁਤ ਠੰਡਾ ਹੁੰਦਾ ਹੈ। ਜੇ ਤੁਸੀਂ ਇਸ ਨੂੰ ਸਿਰਫ 15 ਸਕਿੰਟ ਲਈ ਚਮੜੀ ‘ਤੇ ਲਗਾਓ, ਤਾਂ ਚਮੜੀ ਦਾ ਤਾਪਮਾਨ 60 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਇਸ ਨਾਲ ਚਮੜੀ ਦੇ ਸੜਣ ਦੀ ਸਮੱਸਿਆ ਹੋ ਜਾਂਦੀ ਹੈ। ਇਹ ਬਹੁਤ ਜ਼ਿਆਦਾ ਜਲਨ ਪੈਦਾ ਕਰਦਾ ਹੈ, ਜਿਸ ਕਾਰਨ ਚਮੜੀ ਲਾਲ ਹੋ ਜਾਂਦੀ ਹੈ।
TikTok ‘ਤੇ ਵਾਇਰਲ ਹੋ ਰਹੇ ਵੀਡੀਓਜ਼ ‘ਚ ਕਈ ਨੌਜਵਾਨ ਕੋਲਡ ਬਰਨ ਚੈਲੇਂਜ ‘ਚ ਹਿੱਸਾ ਲੈਂਦੇ ਨਜ਼ਰ ਆ ਰਹੇ ਹਨ। ਇਸ ‘ਚ ਉਹ ਆਪਣੀ ਚਮੜੀ ‘ਤੇ ਜਿੰਨੀ ਦੇਰ ਤੱਕ ਇਸ ਨੂੰ ਬਰਦਾਸ਼ਤ ਕਰ ਸਕਦੇ ਹਨ, ਉਸ ‘ਤੇ ਡੀਓਡੋਰੈਂਟ ਦਾ ਸਪ੍ਰੇਅ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਚਮੜੀ ਸੜ ਜਾਂਦੀ ਹੈ। ਜਦੋਂ ਚਮੜੀ ‘ਤੇ ਲਾਲ, ਗੋਲਾਕਾਰ ਨਿਸ਼ਾਨ ਬਣਦੇ ਹਨ, ਤਾਂ ਇਸਨੂੰ TikTok ‘ਤੇ ਸ਼ੇਅਰ ਕਰਦੇ ਹਨ। ਕਈਆਂ ਦੀਆਂ ਸੱਟਾਂ ਇੰਨੀਆਂ ਡੂੰਘੀਆਂ ਹੋ ਗਈਆਂ ਹਨ ਕਿ ਉਨ੍ਹਾਂ ਨੂੰ ਪਲਾਸਟਿਕ ਸਰਜਰੀ ਦੀ ਲੋੜ ਹੈ। ਇੱਕ ਕੁੜੀ ਦੀਆਂ ਸੱਟਾਂ ਇੰਨੀਆਂ ਗੰਭੀਰ ਸਨ ਕਿ ਸਰਜਨਾਂ ਨੇ ਚੇਤਾਵਨੀ ਦਿੱਤੀ ਕਿ ਉਸ ਦੀਆਂ ਸੱਟਾਂ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਦੋ ਸਾਲ ਲੱਗ ਸਕਦੇ ਹਨ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਚੈਲੇਂਜ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਦੋ ਤਿਹਾਈ ਔਰਤਾਂ ਸਨ ਅਤੇ ਅੱਧੇ ਤੋਂ ਵੱਧ ਦੀ ਉਮਰ 10 ਤੋਂ 30 ਸਾਲ ਦੇ ਵਿਚਕਾਰ ਸੀ। ਸਰਜਨ ਕੋਨਰ ਬਾਰਕਰ ਮੁਤਾਬਕ 20 ਸਾਲ ਪਹਿਲਾਂ ਕੋਲਡ ਬਰਨ ਲਗਭਗ ਅਣਸੁਣਿਆ ਸੀ। ਪਰ ਹੁਣ ਇਹ ਇੱਕ ਆਮ ਗੱਲ ਹੈ। ਡੀਓਡੋਰੈਂਟ ਕੰਟੇਨਰਾਂ ‘ਤੇ ਹੁਣ ਇੱਕ ਚੇਤਾਵਨੀ ਹੋਣੀ ਚਾਹੀਦੀ ਹੈ ਜਿਸ ਵਿੱਚ ਦੱਸਿਆ ਜਾਵੇ ਕਿ ਉਹਨਾਂ ਨੂੰ ਚਮੜੀ ਦੇ ਨੇੜੇ ਛਿੜਕਣ ਨਾਲ ਗੰਭੀਰ ਸੱਟ ਲੱਗ ਸਕਦੀ ਹੈ।
ਇਹ ਵੀ ਪੜ੍ਹੋ : ਠੰਡ ਦਾ ਅਹਿਸਾਸ ਨਹੀਂ ਹੋਣ ਦੇਣਗੇ ਇਹ 5 ਗੈਜੇਟਸ, ਸਰਦੀਆਂ ‘ਚ ਹਰ ਮੌਕੇ ‘ਤੇ ਆਉਣਗੇ ਕੰਮ
ਤੁਹਾਨੂੰ ਦੱਸ ਦੇਈਏ ਕਿ ਡੀਓ ਵਿੱਚ ਪਾਏ ਜਾਣ ਵਾਲੇ ਪ੍ਰੋਪਾਈਲੀਨ ਗਲਾਈਕੋਲ ਨਾਮਕ ਕੈਮੀਕਲ ਕਾਰਨ ਚਮੜੀ ‘ਤੇ ਧੱਫੜ ਹੋਣੇ ਸ਼ੁਰੂ ਹੋ ਜਾਂਦੇ ਹਨ। ਡੀਓ ‘ਚ ਪਾਏ ਜਾਣ ਵਾਲੇ ਨਿਊਰੋਟੌਕਸਿਨ ਕੈਮੀਕਲ ਵੀ ਕਿਡਨੀ ਅਤੇ ਲਿਵਰ ‘ਤੇ ਮਾੜਾ ਅਸਰ ਪਾਉਂਦੇ ਹਨ। ਹੋਰ ਖ਼ਤਰੇ ਵੀ ਹਨ। ਜ਼ਿਆਦਾਤਰ ਡੀਓਡੋਰੈਂਟਸ ‘ਚ ਪੈਰਾਬੇਨ ਨਾਂ ਦਾ ਕੈਮੀਕਲ ਪਾਇਆ ਜਾਂਦਾ ਹੈ, ਜਿਸ ਕਾਰਨ ਬ੍ਰੈਸਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ : –