ਅਮਰੀਕਾ ਦੇ ਸ਼ਿਕਾਗੋ ਮਿਡਵੇ ਏਅਰਪੋਰਟ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਹੇ ਸਾਊਥਵੇਸਟ ਏਅਰਲਾਈਨਸ ਦੇ ਜਹਾਜ਼ ਨੂੰ ਅਚਾਨਕ ਉਡਾਣ ਭਰਨੀ ਪਈ ਜਦੋਂ ਰਨਵੇ ‘ਤੇ ਇਕ ਦੂਜਾ ਜਹਾਜ਼ ਆ ਗਿਆ। ਸਾਊਥਵੇਸਟ ਜਹਾਜ਼ ਸਵੇਰੇ 8.50 ਵਜੇ ਸੀਐੱਸਟੀ ‘ਤੇ ਉਤਰ ਹੀ ਰਿਹਾ ਹੁੰਦਾ ਹੈ ਕਿ ਜ਼ਮੀਨ ਛੂਹਣ ਦੇ ਬਾਅਦ ਉਡਾਣ ਭਰਨ ਲੱਗਦਾ ਹੈ ਕਿਉਂਕਿ ਦੂਜਾ ਜਹਾਜ਼ ਰਨਵੇ ‘ਤੇ ਦਿਖਾਈ ਦਿੰਦਾ ਹੈ।
ਪਾਇਲਟ ਨੇ ਰਨਵੇ ‘ਤੇ ਦੂਜੇ ਜਹਾਜ਼ ਨਾਲ ਟਕਰਾਅ ਤੋਂ ਬਚਣ ਲਈ ਅਹਿਤਿਆਤੀ ਤੌਰ ‘ਤੇ ਚੱਕਰ ਲਗਾਆ। ਪਾਇਲਟ ਨੇ ਸੁਰੱਖਿਆ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਤੇ ਜਹਾਜ਼ ਬਿਨਾਂ ਕਿਸੇ ਘਟਨਾ ਦੇ ਉਤਰਿਆ।
ਏਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਊਥਵੇਸਟ ਫਲਾਈਟ 2504 ਰਨਵੇ ‘ਤੇ ਹੋਰ ਜਹਾਜ਼ਾਂ ਤੋਂ ਬਚ ਕੇ ਸੁਰੱਖਿਅਤ ਤੌਰ ‘ਤੇ ਏਅਰਪੋਰਟ ‘ਤੇ ਉਤਰੀ। FAA ਮੁਤਾਬਕ ਬਿਜ਼ਨੈੱਸ ਜੈੱਟ ਬਿਨਾਂ ਇਜਾਜ਼ਤ ਦੇ ਰਨਵੇ ‘ਤੇ ਵੜ ਗਿਆ। ਅਮਰੀਕਾ ਦੇ ਓਮਾਹਾ ਤੋਂ ਆ ਰਿਹਾ ਸਾਊਥਵੇਸਟ ਏਅਰਲਾਈਨਸ ਦਾ ਬੋਇੰਗ 737-800 ਰਨਵੇ 31-ਸੀ ‘ਤੇ ਉਤਰ ਰਿਹਾ ਸੀ, ਉਦੋਂ ਫਲਾਈਟ ਕਰੂ ਨੇ ਇਕ ਚੈਲੇਂਜਰ 350 ਪ੍ਰਾਈਵੇਟ ਜੈੱਟ ਨੂੰ ਉਸ ਰਨਵੇ ਤੋਂ ਲੰਘਦੇ ਹੋਏ ਦੇਖਿਆ।
ਇਹ ਵੀ ਪੜ੍ਹੋ : ਭੈਣ ਨੂੰ ਮਿਲਣ ਜਾ ਰਹੇ ਪੰਜਾਬ ਪੁਲਿਸ ਦੇ ASI ਨੂੰ ਅਣਪਛਾਤੇ ਵਾਹਨ ਨੇ ਮਾ.ਰੀ ਟੱ.ਕਰ, ਹੋਈ ਮੌ.ਤ
ਅਧਿਕਾਰੀਆਂ ਨੇ ਦੱਸਿਆ ਕਿ ਪਾਈਲਟ ਤੇਜ਼ੀ ਨਾਲ ਕੰਮ ਕਰਦੇ ਹੋਏ ਸੰਭਾਵਿਤ ਟਕਰਾਅ ਨੂੰ ਟਾਲਣ ਵਿਚ ਕਾਮਯਾਬ ਹੋ ਗਿਆ। FAA ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
