ਲੁਧਿਆਣਾ ਵਿੱਚ ਤਿਰੰਗਾ ਬਾਈਕ ਰੈਲੀ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤਿਰੰਗਾ ਬਾਈਕ ਰੈਲੀ ਕੱਢਦੇ ਹੋਏ ਆਹਮੋ-ਸਾਹਮਣੇ ਹੋ ਗਏ। ਵਿਧਾਇਕ ਗੁਰਪ੍ਰੀਤ ਗੋਗੀ ਕੇਂਦਰ ਸਰਕਾਰ ਵੱਲੋਂ ਰੱਦ ਕੀਤੀਆਂ ਗਈਆਂ ਝਾਂਕੀਆਂ ਆਪਣੇ ਹਲਕੇ ਵਿੱਚ ਘੁਮਾ ਰਹੇ ਹਨ। ਦੋਵੇਂ ਲੀਡਰਾਂ ਦਾ
ਸਾਂਸਦ ਬਿੱਟੂ ਨੇ ਗੋਗੀ ਦੀ ਗੱਡੀ ਅੱਗੇ ਆਪਣੀ ਬਾਈਕ ਲਾ ਦਿੱਤੀ। ਰਵਨੀਤ ਬਿੱਟੂ ਨੇ ਗੋਗੀ ਨੂੰ ਕਿਹਾ ਕਿ ਹਿੰਮਤ ਹੈ ਤਾਂ ਗੱਡੀ ਤੋਂ ਬਾਹਰ ਨਿਕਲੋ। ਬਿੱਟੂ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਸੜਕਾਂ ‘ਤੇ ਲੋਕਾਂ ਨਾਲ ਗਣਤੰਤਰ ਦਿਵਸ ਮਨਾ ਰਹੀ ਹੈ।
ਦੂਜੇ ਪਾਸੇ ਵਿਧਾਇਕ ਗੋਗੀ ਨੇ ਕਿਹਾ ਕਿ ਉਨ੍ਹਾਂ ਦਾ ਰੂਟ ਮੈਪ ਪਹਿਲਾਂ ਹੀ ਤਿਆਰ ਸੀ। ਬਿੱਟੂ ਉਨ੍ਹਾਂ ਦੀ ਯਾਤਰਾ ਵਿੱਚ ਰੁਕਾਵਟ ਪਾਉਣ ਆਏ ਹਨ। ਗੋਗੀ ਨੇ ਕਿਹਾ ਕਿ ਕੋਈ ਵੀ ਸਿਆਸੀ ਨੇਤਾ ਤਿਰੰਗਾ ਝੰਡਾ ਗੱਡੀ ‘ਤੇ ਲਾ ਕੇ ਸਿਆਸੀ ਰੈਲੀ ਨੂੰ ਨਹੀਂ ਕੱਢ ਸਕਦਾ। ਅੱਜ ਬਿੱਟੂ ਨੇ ਕਾਨੂੰਨ ਤੋੜਿਆ ਹੈ।
ਦੱਸ ਦੇਈਏ ਕਿ ਰੈਲੀ ਦੀ ਸ਼ੁਰੂਆਤ ਸਮਰਾਲਾ ਚੌਕ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਦੇ ਦਫ਼ਤਰ ਤੋਂ ਕੀਤੀ ਗਈ। ਰੈਲੀ ਸਮਰਾਲਾ ਚੌਕ, ਬਾਬਾ ਥਾਨ ਸਿੰਘ ਚੌਕ, ਘੰਟਾ ਘਰ, ਪੈਵੀਲੀਅਨ ਮਾਲ, ਫੁਆਰਾ ਚੌਕ, ਘੁਮਾਰ ਮੰਡੀ, ਆਰਤੀ ਚੌਕ, ਮਲਹਾਰ ਰੋਡ, ਇਸ਼ਮੀਤ ਚੌਕ, ਮਾਡਲ ਟਾਊਨ ਮਾਰਕੀਟ, ਦੁੱਗਰੀ ਰੋਡ, ਦਾਣਾ ਮੰਡੀ ਤੋਂ ਹੁੰਦੀ ਹੋਈ ਗਿੱਲ ਚੌਕ ਪੁੱਜੇਗੀ।
ਰੈਲੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਬਾਈਕ ਲੈ ਕੇ ਪੁੱਜੇ। ਸਾਂਸਦ ਬਿੱਟੂ ਨੇ ਨੌਜਵਾਨਾਂ ਦੇ ਕਾਫਲੇ ਨਾਲ ਸ਼ਹਿਰ ਵਿੱਚ ਇਹ ਮਾਰਚ ਕੱਢ ਕੇ ਚੋਣਾਂ ਤੋਂ ਪਹਿਲਾਂ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਵਿਸ਼ੇਸ਼ ਤੌਰ ‘ਤੇ ਬਿੱਟੂ ਨੇ ਰੈਲੀ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਹੈਲਮੇਟ ਪਾਉਣ ਦੀ ਅਪੀਲ ਵੀ ਕੀਤੀ ਹੈ। ਰੈਲੀ ਕਾਰਨ ਸੜਕਾਂ ‘ਤੇ ਕਿਸੇ ਵੀ ਤਰ੍ਹਾਂ ਦੇ ਜਾਮ ਤੋਂ ਬਚਣ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਕਾਂਗਰਸੀਆਂ ਵੱਲੋਂ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਲਈ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮਹਿਲਾ ਕਾਂਗਰਸ ਆਗੂਆਂ ਨੇ ਵੀ ਬਾਈਕ ਰੈਲੀ ਦਾ ਜ਼ੋਰਦਾਰ ਸਵਾਗਤ ਕੀਤਾ।
ਇਹ ਵੀ ਪੜ੍ਹੋ : ਬਲਾਗਰ ਭਾਨਾ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਜ਼ਮਾਨਤ ਮਿਲਣ ਮਗਰੋਂ ਹੋਇਆ ਨਵਾਂ ਪਰਚਾ
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 1930 ਵਿੱਚ ਕਾਂਗਰਸ ਨੇ ਦੇਸ਼ ਦੇ ਹਰ ਘਰ ਦੀ ਛੱਤ ’ਤੇ ਤਿਰੰਗਾ ਲਹਿਰਾਇਆ ਸੀ। ਉਸ ਸਮੇਂ ਕਾਂਗਰਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲਹਿਰ ਸ਼ੁਰੂ ਕੀਤੀ ਸੀ। ਜਿਸ ਦੀ ਬਦੌਲਤ 1947 ਵਿੱਚ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ। 1950 ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਰੱਖਿਆ ਗਿਆ। ਦੇਸ਼ ਦੇ ਲੋਕਾਂ ਨੂੰ ਇਹ ਦਿਨ ਮਿਲ ਕੇ ਮਨਾਉਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ –