ਦਿੱਲੀ-ਐਨਸੀਆਰ ਸਣੇ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦਿੱਲੀ-ਐੱਨ.ਸੀ.ਆਰ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ ਵਰਗੇ ਰਾਜਾਂ ‘ਚ ਵੀ ਇਹ ਮਹਿਸੂਸ ਕੀਤਾ ਗਿਆ। ਤਿੰਨ ਦਿਨਾਂ ‘ਚ ਆਏ ਦੂਜੇ ਭੂਚਾਲ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦਾ ਕੇਂਦਰ ਇੱਕ ਵਾਰ ਫਿਰ ਨੇਪਾਲ ਵਿੱਚ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੇਪਾਲ ‘ਚ ਆਏ ਜ਼ਬਰਦਸਤ ਭੂਚਾਲ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨੇਪਾਲ ‘ਚ 4.16 ਮਿੰਟ ‘ਤੇ 5.6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਤੋਂ 233 ਕਿਲੋਮੀਟਰ ਉੱਤਰ ਵਿੱਚ ਨੇਪਾਲ ਵਿੱਚ ਦੱਸਿਆ ਜਾ ਰਿਹਾ ਹੈ। ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਆਮ ਤੌਰ ‘ਤੇ, ਭੂਚਾਲ ਤੋਂ ਬਾਅਦ, ਕਈ ਝਟਕੇ ਆਉਂਦੇ ਹਨ, ਜਿਨ੍ਹਾਂ ਨੂੰ ਆਫਟਰਸ਼ੌਕ ਕਿਹਾ ਜਾਂਦਾ ਹੈ। ਪਰ ਇਹ ਆਮ ਤੌਰ ‘ਤੇ ਹਲਕੇ ਦਰਜੇ ਦੇ ਹੁੰਦੇ ਹਨ। ਹਾਲਾਂਕਿ, 5.6 ਤੀਬਰਤਾ ਦੇ ਭੂਚਾਲ ਨੂੰ ਮੱਧਮ ਮੰਨਿਆ ਜਾਂਦਾ ਹੈ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਭੂਚਾਲ ਦੇ ਝਟਕੇ ਦਿੱਲੀ-ਐਨਸੀਆਰ ਦੀਆਂ ਉੱਚੀਆਂ ਇਮਾਰਤਾਂ ਵਿੱਚ ਜ਼ਿਆਦਾ ਮਹਿਸੂਸ ਕੀਤੇ ਗਏ। ਝਟਕਾ ਲੱਗਦੇ ਹੀ ਲੋਕ ਪੌੜੀਆਂ ਤੋਂ ਹੇਠਾਂ ਭੱਜ ਗਏ। ਦੁਪਹਿਰ ਹੋਣ ਕਰਕੇ ਕੰਮਕਾਜੀ ਲੋਕ ਆਪਣੇ ਦਫ਼ਤਰਾਂ ਵਿੱਚ ਸਨ। ਕਈ ਦਫ਼ਤਰਾਂ ਦੇ ਬਾਹਰ ਮੁਲਾਜ਼ਮਾਂ ਦੀ ਭੀੜ ਸੀ। ਸਿਰਫ਼ ਚਾਰ ਦਿਨਾਂ ਵਿੱਚ ਦੋ ਵਾਰ ਆਏ ਭੂਚਾਲ ਕਾਰਨ ਲੋਕ ਡਰੇ ਹੋਏ ਹਨ। ਲੋਕ ਸੋਸ਼ਲ ਮੀਡੀਆ ‘ਤੇ ਭੂਚਾਲ ਸਬੰਧੀ ਆਪਣੇ ਤਜ਼ਰਬੇ ਵੀ ਸਾਂਝੇ ਕਰ ਰਹੇ ਹਨ। ਕਈ ਲੋਕਾਂ ਨੇ ਘਰ ਵਿੱਚ ਚੱਲਦੇ ਪੱਖੇ ਅਤੇ ਹਿਲਦੇ ਝੂਮਰ ਨੂੰ ਕੈਮਰੇ ਵਿੱਚ ਕੈਦ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ : –