ਅੱਜ ਵੀਰਵਾਰ ਨੂੰ ਉੱਤਰੀ ਭਾਰਤ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਪੰਚਕੂਲਾ ਵਿਚ ਅੱਜ ਵੀਰਵਾਰ ਨੂੰ ਭੂਚਾਲ ਦੇ ਝਟਕੇ ਆਏ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸਿਰਸਾ ਵਿਚ ਭੂਚਾਲ ਦੇ ਝਟਕੇ ਆਏ। ਇਨ੍ਹਾਂ ਝਟਕਿਆਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 3.2 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।
ਭੂਚਾਲ ਦਾ ਕੇਂਦਰ ਸਿਰਸਾ ਵਿੱਚ ਪੰਜਾਬ ਦੀ ਸਰਹੱਦ ਨਾਲ ਲੱਗਦੀ ਮੰਡੀ ਡੱਬਵਾਲੀ ਨੇੜੇ ਸੀ। ਇਹ ਇਲਾਕਾ ਭੂਚਾਲ ਜ਼ੋਨ ਦੋ ਵਿੱਚ ਆਉਂਦਾ ਹੈ। ਆਮ ਤੌਰ ‘ਤੇ ਅਜਿਹੇ ਖੇਤਰਾਂ ਵਿੱਚ ਭੂਚਾਲ ਦਾ ਸਭ ਤੋਂ ਘੱਟ ਖ਼ਤਰਾ ਹੁੰਦਾ ਹੈ। ਸਿਰਸਾ ਤੋਂ ਇਲਾਵਾ ਰਾਜਸਥਾਨ ਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ ਅਤੇ ਪੰਜਾਬ ਦੇ ਅਬੋਹਰ, ਬਠਿੰਡਾ ਅਤੇ ਮਾਨਸਾ ਖੇਤਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ‘ਰਾਹੁਲ ਦੇ ਗੁਰੂ ਪਿਤਰੋਦਾ ਦੇ ਬਿਆਨ ਦਾ ਸਮਰਥਨ ਕਰੋਗੇ ਜਾਂ ਵਿਰੋਧ’- NK ਸ਼ਰਮਾ ਦਾ ਧਰਮਵੀਰ ਗਾਂਧੀ ਨੂੰ ਸਵਾਲ
ਦੱਸ ਦੇਈਏ ਕਿ ਭਾਰਤ ਵਿੱਚ ਭੂਚਾਲਾਂ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਜ਼ੋਨ ਦੋ, ਤਿੰਨ, ਚਾਰ ਅਤੇ ਪੰਜ ਸ਼ਾਮਲ ਹਨ। ਇਸ ਦਾ ਮੁਲਾਂਕਣ ਖ਼ਤਰਿਆਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਜ਼ੋਨ ਦੋ ਵਿੱਚ ਸਭ ਤੋਂ ਘੱਟ ਖ਼ਤਰਾ ਹੈ ਅਤੇ ਜ਼ੋਨ ਪੰਜ ਵਿੱਚ ਸਭ ਤੋਂ ਵੱਧ ਖ਼ਤਰਾ ਹੈ। ਨਕਸ਼ੇ ਵਿੱਚ ਜ਼ੋਨ 2 ਨੂੰ ਨੀਲਾ, ਜ਼ੋਨ 3 ਨੂੰ ਪੀਲਾ, ਜ਼ੋਨ 4 ਨੂੰ ਸੰਤਰੀ ਅਤੇ ਜ਼ੋਨ 5 ਨੂੰ ਲਾਲ ਰੰਗ ਦਿੱਤਾ ਗਿਆ ਹੈ। ਇਸ ਵਿੱਚ ਰੋਹਤਕ ਜ਼ਿਲ੍ਹੇ ਦੇ ਦਿੱਲੀ ਵਾਲੇ ਪਾਸੇ ਦਾ ਇਲਾਕਾ ਜ਼ੋਨ ਚਾਰ ਵਿੱਚ ਅਤੇ ਹਿਸਾਰ ਵਾਲੇ ਪਾਸੇ ਦਾ ਖੇਤਰ ਜ਼ੋਨ ਤਿੰਨ ਵਿੱਚ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: