ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 10ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਟਰੀ ਅਤੇ ਪੈਰਾ ਮਿਲਟਰੀ ਸੇਵਾਵਾਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਲਾਨਾ ਕਾਰਜ ਯੋਜਨਾ ਅਤੇ ਬਜਟ 2023-24 ਦੇ ਤਹਿਤ ਆਬਸਟੈਕਲ ਲਕੋਰਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਕੋਰਸ ਲਈ ਸਕੂਲਾਂ ਦੀ ਸੂਚੀ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਵੱਲੋਂ ਡਾਇਰੈਕਟਰ ਜਨਰਲ ਆਫ਼ ਸਕੂਲ ਐਜੂਕੇਸ਼ਨ (ਡੀਜੀਐਸਈ) ਦੇ ਦਫ਼ਤਰ ਤੋਂ ਜਾਰੀ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਕੂਲਾਂ ਵਿੱਚ ਓਬਸਟੈਕਲ ਦੀ ਸਪੈਸਿਫਿਕੇਸ਼ਨ ਅਤੇ ਕੁਆਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਚ ਲਗਾਏ ਜਾਣ।
ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਸਕੂਲਾਂ ਨੂੰ ਪ੍ਰਤੀ ਸਕੂਲ 2 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਣੀ ਹੈ ਪਰ ਫੰਡਾਂ ਦੀ ਘਾਟ ਕਾਰਨ ਫਿਲਹਾਲ ਇਨ੍ਹਾਂ ਸਕੂਲਾਂ ਨੂੰ 50,000 ਰੁਪਏ ਪ੍ਰਤੀ ਸਕੂਲ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨੂੰ ਅਮਗ੍ਰਾ ਦੇ ਵਿੱਤੀ ਨਿਯਮਾਂ ਮੁਤਾਬਕ ਧਿਆਨ ਵਿੱਚ ਰਖਦੇ ਹੋਏ ਸਕੂਲਾਂ ਵੱਲੋਂ ਖਰਚ ਕੀਤਾ ਜਾਏਗਾ। ਵਿਭਾਗ ਵੱਲੋਂ ਜਾਰੀ ਪੱਤਰ ਵਿ4ਚ ਵਾਧੂ ਫੰਡ ਪ੍ਰਾਪਤ ਹੋਣ ਮਗਰੋਂ ਬਕਾਇਆ ਡੇਢ ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਜਾਏਗੀ। ਉਕਤ ਸਕੀਮ ਲਈ ਚੁਣੇ ਗਏ ਰਾਜ ਭਰ ਦੇ 222 ਸਕੂਲਾਂ ਨੂੰ ਪ੍ਰਤੀ ਸਕੂਲ 50 ਹਜ਼ਾਰ ਰੁਪਏ ਦੇ ਹਿਸਾਬ ਨਾਲ 1.11 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਗੋਗਾਮੇੜੀ ਕਤ.ਲ ਮਾਮਲੇ ‘ਚ ਵੱਡੀ ਖ਼ਬਰ, ਚੰਡੀਗੜ੍ਹ ਤੋਂ 3 ਸ਼ੂ.ਟਰ ਚੜ੍ਹੇ ਪੁਲਿਸ ਦੇ ਹੱਥੇ
ਲੁਧਿਆਣਾ ਦੇ 18 ਸਕੂਲਾਂ ਨੂੰ ਕਲ 9 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਨ੍ਹਾਂ ਸਕੂਲਾਂ ਵਿੱਚ ਆਬਸਟੈਕਲ ਲਾਏ ਜਾਣੇ ਹਨ, ਉਨ੍ਹਾਂ ਦੀ ਕੁਆਲਿਟੀ ਤੇ ਸਪੈਸੀਫਿਕੇਸ਼ਨ ਦੀ ਜਾਂਚ ਕੀਤੀ ਜਾਏ ਅਤੇ ਇਸ ਦੀ ਰਿਪੋਰਟ ਹੈੱਡ ਆਫਪਿਸ ਨੂੰ ਆਬਸਟੇਕਲ ਲਾਉਣ ਦੇ 10 ਦਿਨ ਦੇ ਅੰਦਰ ਈ-ਮੇਲ ਰਾਹੀਂ ਭੇਜੀ ਜਾਏ।
ਵੀਡੀਓ ਲਈ ਕਲਿੱਕ ਕਰੋ : –