8year old is doing good deeds: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਮ ਆਦਮੀ ਤੋਂ ਲੈ ਕੇ ਸਰਕਾਰ ਤੱਕ ਹਰ ਕੋਈ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਜਿਸ ਕਾਰਨ ਗਰੀਬ ਬੱਚਿਆਂ ਨੂੰ ਸਕੂਲ ਫੀਸਾਂ ਅਦਾ ਕਰਨ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ 3 ਜਮਾਤ ਦੇ ਇੱਕ 8 ਸਾਲ ਦੇ ਬੱਚੇ ਨੇ ਦਿੱਲੀ ਦੇ ਬੇਗਮਪੁਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ 100 ਬੱਚਿਆਂ ਦੀ ਫੀਸ ਅਦਾ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਸ ਬੱਚੇ ਦਾ ਨਾਮ ਅਧੀਰਾਜ ਹੈ। ਅਧੀਰਾਜ ਨੂੰ ਉਸ ਦੀ ਮਾਂ, ਜੋ ਇਸ ਸਕੂਲ ਵਿੱਚ ਹੀ ਪੜਾਉਂਦੀ ਹੈ ਉਸ ਤੋਂ ਪਤਾ ਲੱਗਿਆ ਕਿ ਬੱਚਿਆਂ ਦੇ ਸਾਹਮਣੇ ਪ੍ਰੀਖਿਆ ਫੀਸ ਅਦਾ ਕਰਨ ਦੀ ਸਮੱਸਿਆ ਖੜ੍ਹੀ ਹੋ ਗਈ। ਪਹਿਲਾਂ ਅਧੀਰਾਜ ਨੇ ਆਪਣੇ ਗ਼ੁੱਲਕ ਤੋਂ 12500 ਰੁਪਏ ਕੱਢਵਾ ਕੇ 5 ਸਕੂਲੀ ਬੱਚਿਆਂ ਦੀ ਫੀਸ ਭਰੀ ਅਤੇ ਇਸ ਤੋਂ ਬਾਅਦ ਉਸ ਨੇ ਬਾਕੀ ਬੱਚਿਆਂ ਦੀ ਫੀਸ ਅਦਾ ਕਰਨ ਦੀ ਜ਼ਿੰਮੇਵਾਰੀ ਲਈ।
ਦੱਸ ਦੇਈਏ ਕਿ ਅਧੀਰਾਜ ਨੇ ਬਾਕੀ ਬੱਚਿਆਂ ਦੀ ਬੋਰਡ ਫੀਸ ਜਮ੍ਹਾ ਕਰਵਾਉਣ ਲਈ ਹੁਣ ਤੱਕ ਤਕਰੀਬਨ 2 ਲੱਖ ਰੁਪਏ ਇਕੱਠੇ ਕੀਤੇ ਹਨ। ਅਧੀਰਾਜ ਦੇ ਪਿਤਾ ਅਭਿਸ਼ੇਕ ਸਿੰਘ ਵੀ ਬੇਟੇ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਹੁਤ ਖੁਸ਼ ਹਨ ਅਤੇ ਇਸ ਨੇਕ ਕੰਮ ਵਿੱਚ ਪੁੱਤਰ ਦੀ ਸਹਾਇਤਾ ਕਰ ਰਹੇ ਹਨ। ਅਭਿਸ਼ੇਕ ਦਾ ਕਹਿਣਾ ਹੈ ਕਿ ਇਹ ਮੁਹਿੰਮ ਘਰ ਤੋਂ ਸ਼ੁਰੂ ਹੋਈ, ਦਫਤਰ ਪਹੁੰਚੀ ਅਤੇ ਫਿਰ ਇਲਾਕੇ ਦੇ ਰਿਸ਼ਤੇਦਾਰਾਂ ਤੱਕ। ਇਸ ਤੋਂ ਬਾਅਦ ਹੁਣ ਤੱਕ ਬੇਗਮਪੁਰ ਸਕੂਲ ਦੇ 12 ਵੀਂ ਕਲਾਸ ਵਿੱਚ ਪੜ੍ਹਨ ਵਾਲੇ ਸਾਰੇ 86 ਬੱਚਿਆਂ ਦੇ ਨਾਲ ਨਾਲ 10 ਵੀਂ ਜਮਾਤ ਦੇ 16 ਬੱਚਿਆਂ ਲਈ ਵੀ ਫੀਸ ਇਕੱਠੀ ਕਰ ਲਈ ਹੈ। ਜਿਨ੍ਹਾਂ ਨੂੰ ਅਧੀਰਾਜ ਨੇ ਮਦਦ ਕੀਤੀ ਹੈ ਉਹ ਬੱਚੇ ਵੀ ਬਹੁਤ ਖੁਸ਼ ਹਨ। ਦੱਸ ਦੇਈਏ ਕਿ 11 ਵੀਂ ਜਮਾਤ ‘ਚ ਚੰਗੇ ਨੰਬਰ ਲੈ ਕੇ ਪਾਸ ਹੋਏ ਇਨ੍ਹਾਂ ਬੱਚਿਆਂ ਦੇ ਮਾਪੇ ਫੀਸ ਜਮ੍ਹਾ ਨਾ ਕਰਾਉਣ ਦੇ ਕਾਰਨ ਵਿੱਤੀ ਸੰਕਟ ਕਾਰਨ ਉਨ੍ਹਾਂ ਨੂੰ ਪੜ੍ਹਾਈ ਛੱਡਣ ਲਈ ਕਹਿ ਰਹੇ ਸਨ, ਕਿਉਂਕਿ ਉਨ੍ਹਾਂ ਦੀ ਕਮਾਈ ਤਾਲਾਬੰਦੀ ਵਿੱਚ ਰੁਕ ਗਈ ਸੀ। ਪਰ ਕਿਸੇ ਅਣਜਾਣ ਬੱਚੇ ਦੀ ਸਹਾਇਤਾ ਨੇ ਇਨ੍ਹਾਂ ਬੱਚਿਆਂ ਦੀ ਹਿੰਮਤ ਵੀ ਵਧਾ ਦਿੱਤੀ ਹੈ। ਅਧੀਰਾਜ ਨੇ ਸਾਬਿਤ ਕਰ ਦਿੱਤਾ ਕਿ ਕਿਸੇ ਦੀ ਮਦਦ ਕਰਨ ਲਈ ਉਮਰ ਦਾ ਮੁਹੁਤਾਜ ਨਹੀਂ ਹੋਣਾ ਚਾਹੀਦਾ।