CBSE ਬੋਰਡ ਦੇ 10ਵੀਂ ਦੇ ਲੱਖਾਂ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ ਹੈ। ਬੋਰਡ ਨੇ 3 ਅਗਸਤ ਯਾਨੀ ਅੱਜ ਅਧਿਕਾਰਤ ਵੈਬਸਾਈਟ ‘ਤੇ ਨਤੀਜੇ ਜਾਰੀ ਹਨ। ਇਸ ਸਾਲ 10ਵੀਂ ਜਮਾਤ ਵਿੱਚ ਕੁੱਲ 99.04 ਫੀਸਦੀ ਵਿਦਿਆਰਥੀ ਪਾਸ ਹੋਏ ਹਨ ।
ਜਿਸ ਵਿੱਚ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 98.89 ਤੇ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99.24 ਪ੍ਰਤੀਸ਼ਤ ਰਹੀ ਹੈ। 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀ cbseresults.nic.in ‘ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਦੱਸ ਦੇਈਏ ਕਿ ਬੋਰਡ ਵੱਲੋਂ ਨਤੀਜੇ ਦੇ ਐਲਾਨ ਤੋਂ ਬਾਅਦ ਹੀ ਅਧਿਕਾਰਿਤ ਵੈਬਸਾਈਟ ‘ਤੇ ਲਿਖਣ ਐਕਟਿਵ ਕਰ ਦਿੱਤਾ ਗਿਆ ਹੈ। ਜਿੱਥੋਂ ਵਿਦਿਆਥੀ ਆਸਾਨੀ ਨਾਲ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।
ਦਰਅਸਲ, CBSE ਕਲਾਸ 10ਵੀਂ ਬੋਰਡ ਦੀ ਪ੍ਰੀਖਿਆ 2021 ਲਈ ਮੁਲਾਂਕਣ ਮਾਪਦੰਡ 20 ਅੰਕਾਂ ਦੇ ਅੰਦਰੂਨੀ ਮੁਲਾਂਕਣ ਅਤੇ ਸਕੂਲਾਂ ਵੱਲੋਂ ਆਯੋਜਿਤ 80 ਅੰਕਾਂ ਦੇ ਬਾਹਰੀ ਮੁਲਾਂਕਣ ‘ਤੇ ਅਧਾਰਿਤ ਹੈ।
ਇਸਦਾ ਅਰਥ ਇਹ ਹੈ ਕਿ ਦਸਵੀਂ ਜਮਾਤ ਦੇ ਨਤੀਜੇ ਸਾਲ ਦੇ ਦੌਰਾਨ ਸਕੂਲਾਂ ਵੱਲੋਂ ਆਯੋਜਿਤ ਵੱਖ -ਵੱਖ ਪ੍ਰੀਖਿਆਵਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਅਧਾਰ ‘ਤੇ ਜਾਰੀ ਕੀਤੇ ਗਏ ਹਨ । ਵਿਦਿਆਰਥੀ CBSE ਦੀ ਵੈਬਸਾਈਟ ‘ਤੇ ਦਿੱਤੇ ਤਿੰਨ ਸਿੱਧੇ ਲਿੰਕਾਂ ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ। ਇਨ੍ਹਾਂ ਵਿੱਚ cbseresults.nic.in, cbse.gov.in ਅਤੇ DigiLocker ਦੀ ਵੈਬਸਾਈਟ- digilocker.gov.in ਸ਼ਾਮਿਲ ਹਨ।
ਦੱਸ ਦੇਈਏ ਕਿ ਇਸ ਸਾਲ ਵੀ ਕੋਰੋਨਾ ਸੰਕਟ ਦੇ ਕਾਰਨ ਪ੍ਰੀਖਿਆਵਾਂ ਨਹੀਂ ਕਰਵਾਈਆਂ ਗਈਆਂ ਸਨ। ਇਸ ਸਾਲ ਨਤੀਜਾ ਮਾਰਕਿੰਗ ਫਾਰਮੂਲੇ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ। ਬੋਰਡ ਵੱਲੋਂ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ cbse.gov.in ਅਤੇ cbseresults.nic.in ‘ਤੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police