cbse exams cancelled: 10 ਵੀਂ ਅਤੇ 12 ਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਕਰਵਾਉਣ ਲਈ ਸੀਬੀਐਸਈ ਬੋਰਡ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ। ਮਹਾਰਾਸ਼ਟਰ, ਦਿੱਲੀ ਅਤੇ ਓਡੀਸ਼ਾ ਨੇ ਪ੍ਰੀਖਿਆ ਕਰਵਾਉਣ ਤੋਂ ਅਸਮਰਥ ਦੱਸਦੇ ਹੋਏ ਹਲਫੀਆ ਬਿਆਨ ਦਿੱਤੇ ਹਨ। ਵਕੀਲ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਦੀਆਂ 1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ, ਸੀਬੀਐਸਈ ਬੋਰਡ ਦੀ ਬਾਕੀ ਪ੍ਰੀਖਿਆਵਾਂ ਬਾਰੇ ਕੁੱਝ ਉਮੀਦਵਾਰ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਚੁੱਕੇ ਹਨ। ਮੰਗਲਵਾਰ ਨੂੰ ਅਦਾਲਤ ਵਿੱਚ ਇਸਦੀ ਸੁਣਵਾਈ ਹੋਈ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅੰਤਮ ਫੈਸਲਾ 25 ਜੂਨ ਨੂੰ ਦੁਪਹਿਰ 2 ਵਜੇ ਤੱਕ ਦਿੱਤਾ ਜਾਵੇਗਾ।
ਇਸ ਸਾਲ ਸੀਬੀਐਸਈ ਦੀਆਂ ਬਾਕੀ ਪ੍ਰੀਖਿਆਵਾਂ ਵਿੱਚ ਦੇਸ਼ ਭਰ ਤੋਂ 31 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਣਾ ਸੀ। ਜਿਥੇ ਸੀਬੀਐਸਈ ਨੇ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ, ਦੂਜੇ ਪਾਸੇ, ਇਸਦਾ ਪ੍ਰਭਾਵ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਦਾਖਲੇ ਦੀ ਪ੍ਰਕਿਰਿਆ ਦੇ ਨਾਲ ਨਾਲ ਜੇਈਈ ਮੇਨ ਅਤੇ ਨੀਟ 2020 ਸਮੇਤ ਕੌਮੀ ਦਾਖਲਾ ਪ੍ਰੀਖਿਆ ਉੱਤੇ ਵੀ ਪਵੇਗਾ।