ਸੀਬੀਐੱਸਈ ਦੀਆਂ 15 ਫਰਵਰੀ 2024 ਨੂੰ ਕਲਾਸ 12ਵੀਂ ਤੇ 10ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਤੇ ਇਸ ਦਰਮਿਆਨ ਵਿਦਿਆਰਥੀਆਂ ਲਈ ਬੋਰਡ ਵੱਲੋਂ ਸਟੂਡੈਂਟਸ ਲਈ ਗਾਈਡਲਾਈਨਸ ਜਾਰੀ ਕੀਤੀ ਗਈ ਹੈ। ਸੀਬੀਐੱਸਈ ਹਾਲ ਟਿਕਟ ਬੋਰਡ ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਹੈ। ਐਡਮਿਟ ਕਾਰਡ ਵਿਚ ਉਮੀਦਵਾਰ ਦਾ ਨਾਂ, ਰਜਿਸਟ੍ਰੇਸ਼ਨ ਗਿਣਤੀ, ਪ੍ਰੀਖਿਆ ਪ੍ਰੋਗਰਾਮ, ਪ੍ਰੀਖਿਆ ਕੇਂਦਰ ਵੇਰਵਾ ਤੇ ਨਿਰਦੇਸ਼ ਵਰਗੇ ਵੇਰਵੇ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ‘ਤੇ ਪਹੁੰਚਣ। ਵਿਦਿਆਰਥੀਆਂ ਨੂੰ ਦਿੱਤੇ ਸਮੇਂ ਤੋਂ ਪਹਿਲਾਂ ਪ੍ਰੀਖਿਆ ਹਾਲ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੀਬੀਐੱਸਈ ਨੇ ਸੁਝਾਅ ਵਿਚ ਕਿਹਾ ਕਿ ਦਿੱਲੀ ਵਿਚ ਮੌਜੂਦਾ ਸਥਿਤੀ ਕਾਰਨ ਆਵਾਜਾਈ ਸਬੰਧਤ ਸਮੱਸਿਆਵਾਂ ਨੂੰ ਦੇਖਦੇ ਹੋਏ ਵਿਦਿਆਰਥੀ ਪ੍ਰੀਖਿਆ ਕੇਂਦਰ ਜਲਦੀ ਪਹੁੰਚਣ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਘਰਾਂ ਤੋਂ ਜਲਦੀ ਨਿਕਲਣ ਤਾਂ ਕਿ ਤੁਸੀਂ ਸਮੇਂ ‘ਤੇ ਪ੍ਰੀਖਿਆ ਕੇਂਦਰ ‘ਤੇ ਸਮੇਂ ‘ਤੇ ਪਹੁੰਚ ਸਕਣ
ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਸਵੇਰੇ 10 ਵਜੇ ਤੱਕ ਪ੍ਰੀਖਿਆ ਕੇਂਦਰ ਪਹੁੰਚਣ ਲਈ ਕਿਹਾ ਹੈ ਕਿਉਂਕਿ ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਣ ਵਾਲੀ ਹੈ। ਇਸ ਨਾ ਇਹ ਵੀ ਸਲਾਹ ਦਿੱਤੀ ਕਿ ਜੋ ਵਿਦਿਆਰਥੀ ਦਿੱਲੀ ਤੋਂ ਹਨ, ਉਨ੍ਹਾਂ ਨੂੰ ਰਾਜਧਾਨੀ ਵਿਚ ਚੱਲ ਰਹੇ ਵਿਰੋਧ ਦੀ ਸਥਿਤੀ ਬਾਰੇ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਬੋਰਡ ਨੇ ਕਿਹਾ ਕਿ ਮੈਟਰੋ ਵਿਚ ਸਵਾਰ ਹੋ ਕੇ ਵਿਦਿਆਰਥੀ ਲਈ ਪ੍ਰੀਖਿਆ ਕੇਂਦਰ ‘ਤੇ ਸਮੇਂ ‘ਤੇ ਪਹੁੰਚਣਾ ਸੰਭਵ ਹੋਵੇਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ-2: ਸਰਕਾਰ ਤੇ ਕਿਸਾਨਾਂ ਵਿਚਾਲੇ ਭਲਕੇ ਸ਼ਾਮ 5 ਵਜੇ ਹੋਵੇਗੀ ਤੀਜੇ ਦੌਰ ਦੀ ਗੱਲਬਾਤ
ਦੱਸ ਦੇਈਏ ਕਿ CBSE ਕਲਾਸ 10ਵੀਂ ਤੇ 12ਵੀਂ ਦੀ ਪ੍ਰੀਖਿਆ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ। ਹਾਲਾਂਕਿ ਕੁਝ ਪ੍ਰੀਖਿਆਵਾਂ ਸਵੇਰੇ 10.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ। ਸੀਬੀਐੱਸਈ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 13 ਮਾਰਚ 2024 ਤੱਕ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਦੁਪਿਹਰ 2 ਅਪ੍ਰੈਲ 2024 ਤੱਕ ਆਯੋਜਿਤ ਕਰੇਗਾ।
ਵੀਡੀਓ ਲਈ ਕਲਿੱਕ ਕਰੋ –