CBSE made big change: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਲੈ ਕੇ ਵੱਡੀ ਤਬਦੀਲੀ ਕੀਤੀ ਹੈ । ਨਵੇਂ ਸਮੈਸਟਰ ਵਿੱਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਪ੍ਰੈਕਟੀਕਲ ਵਿਸ਼ਿਆਂ ਨੂੰ ਛੱਡ ਕੇ ਹੋਰਨਾਂ ਵਿਸ਼ਿਆਂ ਵਿੱਚ 20 ਅੰਕਾਂ ਦਾ ਅੰਦਰੂਨੀ ਮੁਲਾਂਕਣ ਕੀਤਾ ਜਾਵੇਗਾ। ਇਸ ਵਿੱਚ 6 ਅੰਕ ਲਿਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਅੰਦਰੂਨੀ ਮੁਲਾਂਕਣ ਆਨਲਾਈਨ ਪੜ੍ਹਾਈ ਤੋਂ ਬਾਅਦ ਕੀਤਾ ਜਾਵੇਗਾ।
ਇਸ ਦੇ ਲਈ ਬੋਰਡ ਜਲਦੀ ਹੀ ਫਾਰਮੈਟ ਜਾਰੀ ਹੋਣ ਵਾਲਾ ਹੈ। ਇਸ ਤੋਂ ਬਾਅਦ ਸਾਰੀ ਪ੍ਰਕਿਰਿਆ ਸਾਹਮਣੇ ਆਵੇਗੀ। ਮਿਲੀ ਜਾਣਕਾਰੀ ਅਨੁਸਾਰ ਇਸ ਵਾਰ CBSE ਨੇ ਪ੍ਰੀਖਿਆਵਾਂ ਨੂੰ ਲੈ ਕੇ ਉਮੀਦਵਾਰਾਂ ਨੂੰ ਬਹੁਤ ਰਾਹਤ ਦਿੱਤੀ ਹੈ । ਇੱਕ ਪਾਸੇ ਜਿੱਥੇ ਕੋਰੋਨਾ ਸੰਕ੍ਰਮਣ ਅਤੇ ਸਕੂਲ ਬੰਦ ਹੋਣ ਕਾਰਨ ਸਕੂਲਾਂ ਆਪਣੇ ਪੱਧਰ ‘ਤੇ ਸਿਲੇਬਸ ਘਟਾ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ CBSE ਨੇ ਵੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋਹਰਾ ਲਾਭ ਦੇਣ ਦਾ ਫੈਸਲਾ ਕੀਤਾ ਹੈ । ਇਸ ਨਾਲ ਨਾ ਸਿਰਫ ਕੋਰਸ ਘੱਟ ਪੜ੍ਹਨਾ ਪਵੇਗਾ, ਬਲਕਿ ਹਰ ਪ੍ਰਸ਼ਨ ਦੇ ਸਹੀ ਜਵਾਬ ਲਈ ਪੂਰੇ ਅੰਕ ਮਿਲਣਗੇ।
ਕੋਰੋਨਾ ਕਾਰਨ ਬੋਰਡ ਨੇ ਹਰ ਵਿਸ਼ੇ ਤੋਂ ਚਾਰ ਤੋਂ ਪੰਜ ਅਧਿਆਇ ਘਟਾ ਦਿੱਤੇ ਹਨ, ਪਰ ਪ੍ਰੀਖਿਆ ਪੂਰੇ ਅੰਕਾਂ ‘ਤੇ ਲਈ ਜਾਵੇਗੀ। ਪ੍ਰੈਕਟੀਕਲ ਵਾਲੇ ਵਿਸ਼ਿਆਂ ਦੇ ਪੇਪਰ 70 ਨੰਬਰ ਦੇ ਹੋਣਗੇ। ਇਸ ਵਿੱਚ ਪਾਸ ਹੋਣ ਲਈ 23 ਨੰਬਰ ਲਿਆਉਣੇ ਪੈਣਗੇ। ਪ੍ਰੈਕਟੀਕਲ 30 ਨੰਬਰ ਦਾ ਹੋਵੇਗਾ। ਥਿਊਰੀ ਅਤੇ ਪ੍ਰੈਕਟੀਕਲ ਦੋਵਾਂ ਨੂੰ ਪਾਸ ਕਰਨਾ ਜ਼ਰੂਰੀ ਹੈ। ਨਹੀਂ ਤਾਂ ਵਿਦਿਆਰਥੀ ਕੰਪਾਰਟਮੈਂਟ ਦੀ ਪ੍ਰੀਖਿਆ ਦੇਵੇਗਾ।
ਨਾਨ ਪ੍ਰੈਕਟੀਕਲ ਵਿਸ਼ੇ 80 ਨੰਬਰ ਹੋਣਗੇ। ਇਸ ਵਿੱਚ ਪਾਸ ਹੋਣ ਲਈ 26 ਨੰਬਰ ਹਾਸਿਲ ਕਰਨਾ ਲਾਜ਼ਮੀ ਹੋਵੇਗਾ। ਆਨਲਾਈਨ ਪੜ੍ਹਾਈ ‘ਤੇ ਹੀ ਇਸ ਵਾਰ ਅੰਦਰੂਨੀ ਮੁਲਾਂਕਣ ਕੀਤਾ ਜਾਵੇਗਾ। ਇਸ ਦੇ ਲਈ ਬੋਰਡ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਦਸਵੀਂ ਅਤੇ ਬਾਰ੍ਹਵੀਂ ਦੇ ਪ੍ਰੈਕਟੀਕਲ ਵਿਸ਼ਿਆਂ ਨੂੰ ਛੱਡ ਕੇ 20 ਨੰਬਰ ਦਾ ਅੰਦਰੂਨੀ ਮੁਲਾਂਕਣ ਕੀਤਾ ਜਾਵੇਗਾ।
ਦੱਸ ਦੇਈਏ ਕਿ ਬੋਰਡ ਨੇ ਅਜੇ ਇਸ ਲਈ ਕੋਈ ਫਾਰਮੈਟ ਜਾਰੀ ਨਹੀਂ ਕੀਤਾ ਹੈ । ਇਸ ਵਾਰ ਕੋਰੋਨਾ ਦੇ ਕਾਰਨ ਸਕੂਲ ਸ਼ੁਰੂ ਨਹੀਂ ਲੱਗੇ ਹਨ। ਇਸਦੇ ਮੱਦੇਨਜ਼ਰ ਅੰਦਰੂਨੀ ਮੁਲਾਂਕਣ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੈ। ਪਰ ਇਹ ਵਧੇਰੇ ਸੰਭਾਵਨਾ ਹੈ ਕਿ ਅੰਦਰੂਨੀ ਮੁਲਾਂਕਣ ਆਨਲਾਈਨ ਸਿੱਖਿਆ ‘ਤੇ ਅਧਾਰਤ ਹੈ। ਸੀਬੀਐਸਈ ਬੋਰਡ ਵੱਲੋਂ ਜਲਦੀ ਹੀ ਫਾਰਮੈਟ ਜਾਰੀ ਕੀਤਾ ਜਾਵੇਗਾ।
ਇਹ ਵੀ ਦੇਖੋ: Kabaddi ਦੇ ਕੰਪਿਊਟਰ Amrik Khosa Kotla ਨੇ ਲਿਆ ਉਂਦੀਆਂ ਜਜ਼ਬਾਤੀ ਹਨ੍ਹੇਰੀਆਂ