Education department clears : ਜਲੰਧਰ : ਸਿੱਖਿਆ ਵਿਭਾਗ ਨੇ ਟੀਚਰਾਂ ਦੇ ਪੈਂਡਿੰਗ ਪਏ 28 ਲੱਖ ਰੁਪਏ ਦੇ ਮੈਡੀਕਲ ਕਲੇਮ ਕਲੀਅਰ ਕਰ ਦਿੱਤੇ ਹਨ। ਸੂਬੇ ਦੇ ਲਗਭਗ 20 ਟੀਚਰਾਂ ਤੇ ਮੁਲਾਜ਼ਮਾਂ ਦੇ ਇਹ ਬਿੱਲ 2018-19 ਅਤੇ 2019-20 ਤੋਂ ਪੈਂਡਿੰਗ ਸਨ। ਇਨ੍ਹਾਂ ‘ਚ ਜਲੰਧਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਰਿਟਾਇਰਡ ਹੈੱਡ ਮਿਸਟ੍ਰੈਸ ਸੁਦਰਸ਼ਨ ਕੁਮਾਰੀ, ਪੰਡੋਰੀ ਖਾਸ ਹਾਈ ਸਕੂਲ ਦੇ ਨਿਰਵੈਰ ਸਿੰਘ ਦੇ ਕੇਸ ਸ਼ਾਮਲ ਸਨ। ਕੋਰੋਨਾ ਮਹਾਮਾਰੀ ਕਾਰਨ ਵਿਭਾਗ ਨੇ ਜ਼ਿਆਦਾਤਰ ਕੰਮ ਆਨਲਾਈਨ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਨਾਲ ਇਨ੍ਹਾਂ ਕਲੇਮਾਂ ਨੂੰ ਕਲੀਅਰ ਕਰਨ ‘ਚ ਆਸਾਨੀ ਹੋਈ ਹੈ।
ਪਹਿਲਾਂ ਸਿੱਖਿਆ ਵਿਭਾਗ ਮੈਨੂਅਲ ਹੀ ਮੈਡੀਕਲ ਕਲੇਮ ਕਲੀਅਰ ਕਰਦਾ ਸੀ। ਇਸ ਨਾਲ ਸਮੇਂ ਦੀ ਬਰਬਾਦੀ ਹੋਣ ਦੇ ਨਾਲ-ਨਾਲ ਟੀਚਰਾਂ, ਮੁਲਾਜ਼ਮਾੰ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਪ੍ਰੇਸ਼ਾਨੀਆਂ ਚੁੱਕਣੀਆਂ ਪੈਂਦੀਆਂ ਸਨ। ਮੈਡੀਕਲ ਕਲੇਮ ਨੂੰ ਲੈ ਕੇ ਫਾਈਲਾਂ ਪਹਿਲਾਂ ਜਿਲ੍ਹਾ ਦਫਤਰਾਂ ‘ਚ ਬਾਬੂਆਂ ਕੋਲ ਘੁੰਮਦੀਆਂ ਰਹਿੰਦੀਆਂ ਸਨ। ਉਥੋਂ ਜਿਲ੍ਹਾ ਸਿੱਖਿਆ ਅਧਿਕਾਰੀ ਫਾਈਲਾਂ ਦੀ ਜਾਂਚ ਕਰਕੇ ਅੱਗੇ ਭੇਜਦੇ ਸਨ।ਇਸ ਤੋਂ ਬਾਅਦ ਹੀ ਫਾਈਲਾਂ ਮੁੱਖ ਆਫਿਸ ‘ਚ ਜਾਂਦੀਆਂ ਸਨ। ਇਸ ਸਾਰੀ ਪ੍ਰਕਿਰਿਆ ‘ਚ ਇੱਕ ਤੋਂ 6 ਮਹੀਨੇ ਅਤੇ ਕਦੇ-ਕਦੇ ਇਸ ਤੋਂ ਵੱਧ ਦਾ ਸਮਾਂ ਲੱਗਦਾ ਸੀ। ਹੁਣ ਸਾਰੀ ਪ੍ਰਕਿਰਿਆ ਆਨਲਾਈਨ ਕਰਕੇ ਵਿਭਾਗ ਵੱਲੋਂ ਮੈਡੀਕਲ ਕਲੇਮ ਜਲਦ ਤੋਂ ਜਲ ਕਲੀਅਰ ਕੀਤੇ ਜਾ ਰਹੇ ਹਨ।
ਵਿਭਾਗ ਨੇ ਇਸ ਲਈ ਆਨਲਾਈਨ ਹੀ ਸਾਰੇ ਬਿੱਲ ਹਰੇਕ ਟੀਚਰ, ਕਰਮਚਾਰੀ ਤੇ ਰਿਟਾਇਰਡ ਦੀ ਲਾਗਇਨ ਆਈਡੀ ਜ਼ਰੀਏ ਮੰਗਵਾਏ ਹਨ। ਲਾਗਇਨ ਤੋਂ ਕੇਸ ਮੰਗਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਕਲੇਮ ਦਾ ਸਟੇਟਸ ਵੀ ਪਤਾ ਲੱਗਦਾ ਰਹਿੰਦਾ ਹੈ ਕਿ ਉਨ੍ਹਾਂ ਦੀ ਫਾਈਲ ਕਿਥੋਂ ਤੱਕ ਪੁੱਜੀ ਹੈ। ਹੁਣ ਵਿਭਾਗ ਨੇ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਦੇ ਹੋਏ ਕਲੇਮ ਜਾਰੀ ਕਰ ਦਿੱਤੇ ਹਨ।