ਸਕੂਲਾਂ ਵਿਚ ਹੁਣ ਵਿਦਿਆਰਥੀਆਂ ਤੋਂ ਵੱਖ-ਵੱਖ ਕੰਮਾਂ ਲਈ ਲਿਆ ਜਾਣ ਵਾਲੇ ਆਧਾਰ ਡਾਟੇ ਨੂੰ ਕਿਸੇ ਵੀ ਪੱਧਰ ‘ਤੇ ਡਿਸਕਲੋਜ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਸਕੂਲ ਜਾਂ ਟੀਚਰ ਅਜਿਹਾ ਕਰਦਾ ਹੈ ਤਾਂ ਦੋਸ਼ੀ ਪਾਏ ਜਾਣ ‘ਤੇ ਸਖਤ ਕਾਰਵਾਈ ਹੋਵੇਗੀ। ਇਹ ਫੈਸਲਾ ਸਿੱਖਿਆ ਵਿਭਾਗ ਵੱਲੋਂ ਲਿਆ ਗਿਆ ਹੈ। ਇਸ ਸਬੰਧੀ ਪੱਤਰ ਸਾਰੇ ਜ਼ਿਲ੍ਹਿਆਂ ਨੂੰ ਲਿਖਿਆ ਗਿਆ ਹੈ। ਨਾਲ ਹੀ ਉਕਤ ਹੁਕਮ ਨੂੰ ਤੁਰੰਤ ਪ੍ਰਭਾਵ ਨਲਾ ਲਾਗੂ ਕਰਨ ਲਈ ਕਿਹਾ ਗਿਆ ਹੈ।
ਸੂਬੇ ਵਿਚ 19,000 ਦੇ ਲਗਭਗ ਸਰਕਾਰੀ ਸਕੂਲ ਹਨ। ਇਨ੍ਹਾਂ ਵਿਚ 30 ਲੱਖ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਨਵਾਂ ਸੈਸ਼ਨ ਸ਼ੁਰੂ ਹੋਏ ਨੂੰ ਅਜੇ 6 ਦਿਨ ਹੀ ਹੋਈ ਹਨ। ਅਜਿਹੇ ਵਿਚ ਕਈ ਸਕੀਮਾਂ ਸਬੰਧੀ ਅਰਜ਼ੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਵੱਲੋਂ ਹੁਕਮ ਜਾਰੀ ਕੀਤਾ ਗਿਾ ਹੈ।
ਵਿਭਾਗ ਦੀ ਕੋਸ਼ਿਸ਼ ਹੈ ਕਿ ਬੱਚਿਆਂ ਜਾਂ ਕਿਸੇ ਨੂੰ ਪ੍ਰੇਸ਼ਾਨੀ ਨਾ ਚੁੱਕਣੀ ਪਵੇ। ਨਾਲ ਹੀ ਪਰਿਵਾਰ ਵਾਲੇ ਆਸਾਨੀ ਨਾਲ ਆਧਾਰ ਨਾਲ ਜੁੜੀ ਜਾਣਕਾਰੀ ਸਕੂਲਾਂ ਨੂੰ ਮੁਹੱਈਆ ਕਰਵਾ ਦੇਣ ਕਿਉਂਕਿ ਦੇਖਣ ਵਿਚ ਆਇਆ ਹੈ ਕਿ ਲੋਕ ਆਪਣਾ ਆਧਾਰ ਜਾਣਕਾਰੀ ਦੇਣ ਤੋਂ ਵੀ ਸਕੂਲਾਂ ਤੋਂ ਪਿੱਛੇ ਹਟਦੇ ਸਨ।
ਇਹ ਵੀ ਪੜ੍ਹੋ : ਕਰਨਾਟਕ ‘ਚ 100 ਫੁੱਟ ਦਾ ਰੱਥ ਅਚਾਨਕ ਟੁੱਟ ਕੇ ਜ਼ਮੀਨ ‘ਤੇ ਡਿੱਗਿਆ, ਵਾਲ-ਵਾਲ ਬਚੇ ਲੋਕ
ਜੇਕਰ ਤੁਸੀਂ 10 ਸਾਲ ਪਹਿਲਾਂ ਆਧਾਰ ਕਾਰਡ ਬਣਾਇਆ ਸੀ ਤਾਂ ਇਸ ਨੂੰ ਹੁਣ ਅਪਡੇਟ ਵੀ ਕਰਵਾਉਣਾ ਹੋਵੇਗਾ। ਇਹ ਹੁਕਮ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ। ਆਧਾਰ ਕਾਰਡ ਨੂੰ ਅਪਡੇਟ ਕਰਨ ਲਈ My Aadhar ਪੋਰਟਲ ‘ਤੇ ਜਾ ਕੇ ਅਪਡੇਟ ਕਰ ਸਕਦੇ ਹਨ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਏ ਜਾਂਦੇ ਹਨ। ਇਸ ਨੂੰ ਬਾਲ ਆਧਾਰ ਕਾਰਡ ਕਿਹਾ ਜਾਂਦਾ ਹੈ। ਆਧਾਰ ਲਈ ਬੱਚਿਆਂ ਲਈ ਬਾਇਓ ਮੀਟਰਕ ਨਹੀਂ ਲਏ ਜਾਣਦੇ ਹਨ। ਆਧਾਰ ਲਈ ਬੱਚਿਆਂ ਦੀ ਸਿਰਫ ਫੋਟੋ ਲਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: