ਸੀਬੀਐੱਸਈ ਤੇ ICSE ਬੋਰਡ ਦੀ ਕਲਾਸ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਦੇਸ਼ ਭਰ ਵਿਚ ਬੋਰਡ ਪ੍ਰੀਖਿਆ ਲਈ ਵਿਦਿਆਰਥੀ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਕਰ ਰਹੇ ਹਨ ਪਰ ਬਹੁਤ ਸਾਰੇ ਵਿਦਿਆਰਥੀਆਂ ਦੀ ਇਹ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਪੂਰਾ ਪੇਪਰ ਆਉਂਦੇ ਹੋਏ ਵੀ ਉਹ ਤੈਅ ਸਮੇਂ ਅੰਦਰ ਆਪਣਾ ਪੇਪਰ ਪੂਰਾ ਨਹੀਂ ਕਰ ਪਾ ਰਹੇ ਹਨ। ਕੁਝ ਵਿਸ਼ਿਆਂ ਦੇ ਪੇਪਰ ਕਾਫੀ ਲੰਬੇ ਹੁੰਦੇ ਹਨ। ਇਨ੍ਹਾਂ ਪੇਪਰ ਨੂੰ ਲਿਖਣ ਲਈ ਜੇਕਰ ਸਹੀ ਟਾਈਮ ਮੈਨੇਜਮੈਂਟ ਤੇ ਟ੍ਰਿਕ ਨਾ ਪਤਾ ਹੋਵੇ ਤਾਂ ਪੇਪਰ ਅਧੂਰਾ ਰਹਿਣਾ ਲਗਗਭਗ ਤੈਅ ਹੁੰਦਾ ਹੈ। ਇਸ ਲਈ ਅਸੀਂ ਅੱਜ ਤੁਹਾਨੂੰ ਕੁਝ ਅਜਿਹੀਆਂ ਟਿਪਸ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਫਾਲੋਅ ਕਰਕੇ ਤੁਸੀਂ ਤੈਅ ਸਮੇਂ ਤੋਂ ਪਹਿਲਾਂ ਆਪਣਾ ਪੇਪਰ ਕੰਪਲੀਟ ਕਰ ਸਕੋਗੇ।
- ਪੇਪਰ ਮਿਲਦੇ ਹੀ ਉਸ ‘ਤੇ ਨਜ਼ਰ ਮਾਰੋ ਤੇ ਫਿਰ ਜੋ ਸਵਾਲ ਬਿਲਕੁਲ ਚੰਗੀ ਤਰ੍ਹਾਂ ਆਉਂਦੇ ਹੋਏ, ਉਨ੍ਹਾਂ ‘ਤੇ ਮਾਰਕ ਕਰ ਲਓ।
- ਇਸ ਦੇ ਬਾਅਦ ਉਨ੍ਹਾਂ ਸਵਾਲਾਂ ਨੂੰ ਦੇਖੋ, ਜੋ ਤੁਹਾਨੂੰ ਥੋੜ੍ਹੇ ਘੱਟ ਆਉਂਦੇ ਹਨ ਜਿਨ੍ਹਾਂ ਬਾਰੇ ਤੁਸੀਂ ਖੁਦ ਤੋਂ ਬਣਾ ਕੇ ਜਵਾਬ ਲਿਖ ਸਕੋ।
- ਅਖੀਰ ਵਿਚ ਉਨ੍ਹਾਂ ਸਵਾਲਾਂ ਨੂੰ ਮਾਰਕ ਕਰੋ ਜੋ ਤੁਹਾਨੂੰ ਬਿਲਕੁਲ ਵੀ ਨਹੀਂ ਆਉਂਦੇ ਤਾਂ ਕਿ ਤੁਸੀਂ ਅਜਿਹੇ ਸਵਾਲਾਂ ‘ਤੇ ਆਪਣਾ ਜ਼ਿਆਦਾ ਸਮਾਂ ਬਰਬਾਦ ਨਾ ਕਰੋ।
- ਤੁਸੀਂ ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਪੇਪਰ ਦੇ ਹਰ ਸੈਕਸ਼ਨ ਨੂੰ ਕੰਪਲੀਟ ਕਰਨ ਲਈ ਇਕ ਸਮਾਂ ਤੈਅ ਕਰ ਲਓ। ਇਸ ਦੇ ਬਾਅਦ ਕੋਸ਼ਿਸ਼ ਕਰੋ ਕਿ ਤੁਸੀਂ ਤੈਅ ਸਮੇਂ ਵਿਚ ਉਸ ਸੈਕਸ਼ਨ ਨੂੰ ਪੂਰਾ ਖਤਮ ਕਰ ਸਕੋ।
- ਜੋ ਸਵਾਲ ਜ਼ਿਆਦਾ ਮਾਰਕਸ ਦੇ ਹਨ, ਤੁਹਾਨੂੰ ਜੇਕਰ ਉਨ੍ਹਾਂ ਦੇ ਜਵਾਬ ਚੰਗੀ ਤਰ੍ਹਾਂ ਆੁਂਦੇ ਹਨ ਤਾਂ ਉਨ੍ਹਾਂ ਸਵਾਲਾਂ ‘ਤੇ ਥੋੜ੍ਹਾ ਜ਼ਿਆਦਾ ਸਮਾਂ ਲਗਾ ਸਕਦੇ ਹੋ।
- ਲੰਬੇ ਜਵਾਬਾਂ ਦੇ ਉਨ੍ਹਾਂ ਸਵਾਲਾਂ ਲਈ ਟਾਈਮ ਲਿਮਿਟ ਸੈੱਟ ਕਰ ਲਓ ਜੋ ਕਰਨੇ ਕੰਪਲਸਰੀ ਹਨ। ਇਸ ਨਾਲ ਤੁਸੀਂ ਹਰ ਸਾਵਲ ‘ਤੇ ਜ਼ਰੂਰੀ ਸਮੇਂ ਹੀ ਇਨਵੈਸਟ ਕਰੋਗੇ ਤੇ ਤੁਹਾਡਾ ਫਾਲਤੂ ਸਮਾਂ ਬਰਬਾਦ ਨਹੀਂ ਹੋਵੇਗਾ।
ਜੇਕਰ ਤੁਹਾਨੂੰ ਲੱਗਦਾ ਹੈ ਕਿ 1 ਮਾਰਕਸ ਵਾਲੇ ਚਾਰ ਸਵਾਲ ਦੀ ਬਜਾਏ 4 ਮਾਰਕਸ ਵਾਲੇ ਸਵਾਲ ‘ਤੇ ਤੁਸੀਂ ਆਪਣਾ ਸਮਾਂ ਲਗਾ ਕੇ ਚੰਗੇ ਅੰਕ ਹਾਸਲ ਕਰ ਸਕਦੇ ਹੋ ਤਾਂ ਤੁਸੀਂ ਅਜਿਹਾ ਹੀ ਕਰੋ। ਹਾਲਾਂਕਿ ਟਾਈਮ ਲਿਮਟ ਦਾ ਵੀ ਖਿਆਲ ਰੱਖੋ ਤੇ ਬਾਅਦ ਵਿਚ ਸਮਾਂ ਮਿਲਣ ‘ਤੇ 1 ਮਾਰਕਸ ਵਾਲੇ ਸਵਾਲਾਂ ਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕਰੋ। - ਤੁਸੀਂ ਤੈਅ ਸਮੇਂ ਅੰਦਰ ਪੇਪਰ ਕੰਪਲੀਟ ਕਰਨ ਲਈ ਮੌਕ ਟੈਸਟ ਦਾ ਸਹਾਰਾ ਲੈ ਸਕਦੇ ਹੋ। ਮੌਕ ਟੈਸਟ ਦੀ ਪ੍ਰੈਕਟਿਸ ਨਾਲ ਤੁਸੀਂ ਟਾਈਮ ਮੈਨੇਜ ਕਰਨਾ ਸਿੱਖ ਸਕੋਗੇ ਤੇ ਪ੍ਰੀਖਿਆ ਦੌਰਾਨ ਤੈਅ ਸਮੇਂ ਤੋਂ ਪਹਿਲਾਂ ਪੇਪਰ ਕੰਪਲੀਟ ਕਰ ਸਕੋਗੇ।
- ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਸਵਾਲ ਮੁਸ਼ਕਲ ਲੱਗ ਰਿਹਾ ਹੈ ਜਾਂ ਤੁਸੀਂ ਉਸ ਵਿਚ ਵਾਰ-ਵਾਰ ਅਟਕ ਰਹੇ ਹੋ ਤਾਂ ਉਸ ਨੂੰ ਛੱਡ ਕੇ ਅੱਗੇ ਵਦੋ। ਉਸ ਦੀ ਵਜ੍ਹਾ ਨਾਲ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰੋ।