ਪੰਜਾਬ ਸਿੱਖਿਆ ਵਿਭਾਗ ਵਿਚ ਤਾਇਨਾਤ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੀ ਐਨੂਅਲ ਕਾਫੀਡੈਂਸ ਰਿਪੋਰਟ ਹੁਣ ਮੈਨੂਅਲ ਦੀ ਬਜਾਏ ਆਨਲਾਈਨ ਭਰੀ ਜਾਵੇਗੀ। ਸੂਬਾ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਲਿਆ ਗਿਆ ਹੈ। ਇਸ ਦੇ ਪਿੱਛੇ ਕੋਸ਼ਿਸ਼ ਇਹੀ ਹੈ ਕਿ ਤੈਅ ਸਮੇਂ ਤੋਂ ਸਟਾਫ ਦੀ ਪ੍ਰਮੋਸ਼ਨ ਤੋਂ ਲੈ ਕੇ ਹੋਰ ਕੰਮਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਅਦਾਲਤੀ ਕੇਸਾਂ ਤੋਂ ਬਚਿਆ ਜਾਵੇ।
ਸਿੱਖਿਆ ਵਿਭਾਗ ਵਿਚ ਇਸ ਦੇ ਬਾਅਦ ਰਿਕਾਰਡ ਗਾਇਬ ਹੋਣ ਦੀ ਗੁੰਜਾਇਸ਼ ਵੀ ਪੂਰੀ ਤਰ੍ਹਾਂ ਤੋਂ ਖਤਮ ਹੋ ਜਾਵੇਗੀ। IHRMS ਪੋਰਟਲ ‘ਤੇ ਇਹ ਰਿਪੋਰਟ ਭਰੀ ਜਾਵੇਗੀ। ਦੂਜੇ ਪਾਸੇ ਹਾਰਡ ਕਾਪੀ ਵਜੋਂ ਜਮ੍ਹਾ ਕਰਵਾਈ ਜਾਣ ਵਾਲੀ ਏਸੀਆਰ ਰਿਪੋਰਟ ਨੂੰ ਹੁਣ ਸਵੀਕਾਰ ਨਹੀਂ ਕੀਤਾ ਜਾਵੇਗਾ। ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਇਸ ਨਾਲ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ।
ਸਿੱਖਿਆ ਵਿਭਾਗ ਵੱਲੋਂ ਏਸੀਆਰ ਦੇ ਕੰਮ ਨੂੰ ਸਹੀ ਤਰੀਕੇ ਨਾਲ ਪੂਰਾ ਕਰਨ ਲਈ 49 ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨੂੰ ACR ਨਾਲ ਜੁੜੇ 7 ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਵਿਚ ਡੇਟ ਆਫ ਰਿਪੋਰਟ ਦੀ ਐਂਟਰੀ ਕਰਨਾ, ਰਿਪੋਰਟਿੰਗ, ਰਿਵਿਊ ਅਥਾਰਟੀ ਫਿਕਸ ਕਰਨਾ, ਮਨਜ਼ੂਰ ਕੀਤੀ ਗਈ ਏਸੀਆਰ ਦਾ ਰਿਕਾਰਡ ਰੱਖਣਾ, ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ, ਕਿਸੇ ਵੀ ਗਲਤ ਅਥਾਰਟੀ ਨੂੰ ਭੇਜੀ ਗਈ ਰਿਪੋਰਟ ਨੂੰ ਪੁਲ ਬੈਕ ਕਰਕੇ ਸਹੀ ਅਥਾਰਟੀ ਨੂੰ ਭੇਜਣਾ ਤੇ NCR ਜਨਰੇਟ ਦੀ ਜ਼ਿੰਮੇਵਾਰੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ‘ਚ ਧੁੰਦ ਕਾਰਨ ਵਾਪਰਿਆ ਸੜਕ ਹਾ.ਦਸਾ, ਆਪਸ ‘ਚ ਟਕਰਾਏ 8 ਵਾਹਨ, ਹਾ.ਦਸੇ ‘ਚ 3 ਲੋਕ ਜ਼ਖਮੀ
ਇਸ ਕੰਮ ਲਈ ਇਨ੍ਹਾਂ ਅਧਿਕਾਰੀਆਂ ਨੂੰ ਜਲਦ ਹੀ ਟ੍ਰੇਨਿੰਗ ਦਿੱਤੀ ਜਾਵੇਗੀ। ਵਿਸ਼ੇਸ਼ ਸਕੱਤਰ ਸਕੂਲ ਦੀ ਅਗਵਾਈ ਵਿਚ 7 ਮੈਂਬਰੀ ਕਮੇਟੀ ਇਸ ਸਾਰੀ ਪ੍ਰਕਿਰਿਆ ‘ਤੇ ਨਜ਼ਰ ਰੱਖੇਗੀ। ਇਸ ਵਿਚ ਸਵਾ ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ।