indian institute of technology scholarship: ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਦਿੱਲੀ ਵੱਲੋਂ ਪੀਐੱਚਡੀ ਡਿਗਰੀ ਧਾਰਕ ਭਾਰਤੀ ਨਾਗਰਿਕ, ਉਮੀਦਵਾਰ ਜੋ ਵਿਦੇਸ਼ਾਂ ‘ਚ ਖੋਜ ਕਾਰਜਾਂ ਨਾਲ ਜੁੜੇ ਹਨ ਜਾਂ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਹਨ, ਉਨ੍ਹਾਂ ਕੋਲੋਂ ਇਸ ਪੋਸਟ ਡਾਕਟੋਰਲ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਫੈਲੋਸ਼ਿਪ ਤਹਿਤ ਅਪਲਾਈਡ ਸਾਇੰਸ ਤੇ ਤਕਨਾਲੋਜੀ ਨਾਲ ਸਬੰਧਤ ਵਿਸ਼ਿਆਂ ‘ਚ ਖੋਜ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।
ਯੋਗਤਾ: ਅਪਲਾਈਡ ਮਕੈਨਿਕਸ, ਬਾਇਓ ਮੈਡੀਕਲ ਇੰਜੀਨੀਅਰਿੰਗ ਤੇ ਬਾਇਓਤਕਨਾਲੋਜੀ, ਕੈਮੀਕਲ ਇੰਜੀਨੀਅਰਿੰਗ, ਕਮਿਸਟਰੀ, ਸਿਵਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਮੈਨੇਜਮੈਂਟ ਸਟੱਡੀਜ਼, ਮੈਥੇਮੈਟਿਕਸ, ਮਕੈਨੀਕਲ ਇੰਜੀਨੀਅਰਿੰਗ, ਫਿਜ਼ੀਕਸ ਤੇ ਟੈਕਸਟਾਈਲ ਤਕਨਾਲੋਜੀ ‘ਚ ਡਿਗਰੀ ਧਾਰਕ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਮਹਿਲਾ ਉਮੀਦਵਾਰਾਂ ਦੀ ਉਮਰ 35 ਸਾਲ ਤੇ ਮਰਦ ਉਮੀਦਵਾਰਾਂ ਦੀ ਉਮਰ 32 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਵਜ਼ੀਫ਼ਾ/ਲਾਭ: 60,000 ਰੁਪਏ ਪ੍ਰਤੀ ਮਹੀਨਾ ਰਾਸ਼ੀ, ਰਿਹਾਇਸ਼ੀ ਭੱਤਾ ਤੇ ਹੋਰ ਲਾਭ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: ਸਾਲ ਵਿੱਚ ਕਦੇ ਵੀ ਅਪਲਾਈ ਕਰ ਸਕਦੇ ਹੋ।
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਐਪਲੀਕੇਸ਼ਨ ਲਿੰਕ: www.b4s.in/dpp/IID3