ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਸਕੂਲਾਂ ‘ਤੇ ਸ਼ਿਕੰਜਾ ਕੱਸਿਆ ਹੈ। PSEB ਵੱਲੋਂ ਸਟੂਡੈਂਟਸ ਦੇ ਰਜਿਸਟ੍ਰੇਸ਼ਨ ਦਸਤਾਵੇਜ਼ 28 ਮਾਰਚ ਤੱਕ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਜੇਕਰ ਇਸ ਵਿਚ ਦੇਰੀ ਹੋ ਜਾਂਦੀ ਹੈ ਤਾਂ ਇਸ ਦੇ ਬਦਲੇ ਫੀਸ ਵਸੂਲੀ ਜਾਵੇਗੀ।
ਸਿੱਖਿਆ ਵਿਭਾਗ ਨੂੰ 9ਵੀਂ ਤੇ 11ਵੀਂ ਕਲਾਸ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ‘ਤੇ ਸ਼ਿਕੰਜਾ ਕੱਸਿਆ ਹੈ ਜਿਨ੍ਹਾਂ ਨੇ ਸੈਸ਼ਨ 2023-24 ਲਈ 9ਵੀਂ ਤੇ 11ਵੀਂ ਜਮਾਤ ਵਿਚ ਬਾਹਰਲੇ ਸੂਬਿਆਂ ਜਾਂ ਹੋਰ ਬੋਰਡਾਂ ਤੋਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ। ਹੁਣ ਸਾਰੇ ਦਸਤਾਵੇਜ਼ 28 ਮਾਰਚ ਤੱਕ ਹੈੱਡ ਕੁਆਰਟਰ ਨੂੰ ਜਮ੍ਹਾ ਕਰਵਾਉਣੇ ਹੋਣਗੇ।
ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਇਹ ਪ੍ਰਕਿਰਿਆ ਪੂਰੀ ਨਹੀਂ ਹੋਈ ਤਾਂ ਵਿਦਿਆਰਥੀਆਂ ਨੂੰ ਰਿਜ਼ਲਟ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦਾ ਨਤੀਜਾ ਰੋਕਿਆ ਜਾਵੇਗਾ। ਸੂਬੇ ਦੇ ਕਈ ਸਕੂਲਾਂ ਵਿਚ 9ਵੀਂ ਤੇ 11ਵੀਂ ਜਮਾਤਾਂ ਵਿਚ ਬਾਹਰਲੇ ਰਾਜਾਂ ਜਾਂ ਹੋਰਨਾਂ ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਕੀਤਾ ਗਿਆ ਹੈ ਪਰ ਬੋਰਡ ਦੇ ਧਿਆਨ ਵਿਚ ਆਇਆ ਹੈ ਕਿ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਸਬੰਧੀ ਦਸਤਾਵੇਜ਼ ਪੂਰੇ ਨਹੀਂ ਹਨ। ਜਿਸ ਕਾਰਨ ਬੋਰਡ ਵੱਲੋਂ ਅਜਿਹੇ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਦੀ ਬਜਾਏ Error ਲਗਾ ਦਿੱਤੇ ਗਏ ਹਨ। ਸਕੂਲ ਇਸ ਨੂੰ ਲਾਗਇਨ ਆਈਡੀ ਉਤੇ ਦੇਖ ਸਕਦੇ ਹਨ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਅਗਲੀ ਕਾਰਵਾਈ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਤੇਜਸ ਦੇ ਪਾਇਲਟ ਨੇ ਬਚਾਈ ਖੁਦ ਤੇ 4000 ਲੋਕਾਂ ਦੀ ਜਾਨ, ਕਾਲੋਨੀ ਤੋਂ ਮਹਿਜ਼ 500 ਮੀਟਰ ਪਹਿਲਾਂ ਡਿਗਿਆ ਸੀ ਪਲੇਨ
30 ਅਪ੍ਰੈਲ ਤੱਕ ਪ੍ਰਤੀ ਵਿਦਿਆਰਥੀ 500 ਰੁਪਏ ਫੀਸ ਵਸੂਲੀ ਜਾਵੇਗੀ ਤੇ ਇਸ ਤੋਂ ਬਾਅਦ 1000 ਰੁਪਏ ਲੇਟ ਫੀਸ ਲਈ ਜਾਵੇਗੀ। ਤੇ ਜਿਹੜੇ ਵਿਦਿਆਰਥੀਆਂ ਦੇ ਰਜਿਟ੍ਰੇਸ਼ਨ ਨੰਬਰ ‘ਤੇ Error ਲੱਗੇ ਹੋਏ ਹਨ ਉਨ੍ਹਾਂ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: