ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰਾਤੋਂ-ਰਾਤ ਅਜਿਹਾ ਫੈਸਲਾ ਲਿਆ ਹੈ ਜਿਸ ਨਾਲ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਨੀਂਦ ਉਡ ਗਈ ਹੈ। ਫਰਵਰੀ ਤੋਂ 10ਵੀਂ ਤੇ 12ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਪਰ ਐਨ ਮੌਕੇ ‘ਤੇ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਪੈਟਰਨ ਵਿਚ ਬਦਲਾਅ ਕੀਤਾ ਹੈ।
ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਗਲੇ ਸਾਲ ਤੋਂ ਆਪਣੀਆਂ ਪ੍ਰੀਖਿਆਵਾਂ ਦੇ ਪੈਟਰਨ ਵਿਚ ਤਬਦੀਲੀ ਕੀਤੀ ਜਾਣੀ ਸੀ। ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਵਿਚੋਂ ਬਹੁਤ ਘੱਟ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਯੂਪੀਐੱਸੀ ਜਾਂ ਪੀਸੀਐੱਸ ਲਈ ਕੁਆਲੀਫਾਈ ਕਰ ਚੁੱਕੇ ਹੁੰਦੇ ਹਨ। ਮੁਕਾਬਲੇ ਵਿਚ ਅੱਗੇ ਆਉਣਾ ਹੈ, ਇਸ ਲਈ ਸਿੱਖਿਆ ਬੋਰਡ ਨੇ ਅਗਲੇ ਸਾਲ ਸੀਬੀਐੱਸਈ ਪੈਟਰਨ ਅਪਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਅਚਾਨਕ ਰਾਤੋਂ-ਰਾਤ ਸਿੱਖਿਆ ਬੋਰਡ ਨੇ ਇਸ ਸਾਲ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਪੈਟਰਨ ਨੂੰ ਬਦਲਣ ਦਾ ਫੈਸਲਾ ਲਿਆ। ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ-ਪਿਤਾ ਬਹੁਤ ਚਿੰਤਤ ਹਨ। ਸਾਲਾਨਾ ਪ੍ਰੀਖਿਆਵਾਂ ਵਿਚ ਸਿਰਫ ਇਕ ਮਹੀਨਾ ਬਚਿਆ ਹੈ ਤੇ ਇਹ ਪੈਟਰਨ ਲਾਗੂ ਕਰ ਦਿੱਤਾ ਗਿਆ ਹੈ ਜਿਸ ਨਾਲ ਪੂਰੇ ਪੰਜਾਬ ਦੇ ਵਿਦਿਆਰਥੀ ਪੂਰੇ ਪ੍ਰੇਸ਼ਾਨ ਹਨ। ਟੀਚਰ ਵੀ ਹੈਰਾਨ ਹਨ ਕਿਉਂਕਿ ਪੂਰੇ ਸਾਲ ਦੀ ਤਿਆਰੀ ਪੁਰਾਣੇ ਪੈਟਰਨ ਤੋਂ ਕਰਾਈ ਗਈ ਹੈ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਜ਼ਮਾਨਤ ਨੂੰ ਰੱਖਿਆ ਬਰਕਰਾਰ
ਦੱਸ ਦੇਈਏ ਕਿ PSEB ਦਾ ਪੈਟਰਨ ਸੀਬੀਐੱਸਈ ਤੋਂ ਕਾਫੀ ਵੱਖਰਾ ਹੈ। ਸੀਬੀਐੱਸਈ ਪੈਟਰਨ ਬਹੁਤ ਮੁਸ਼ਕਲ ਹੈ ਜਦੋਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੈਟਰਨ ਸਰਲ ਮੰਨਿਆ ਜਾਂਦਾ ਹੈ। ਪੰਜਾਬ ਬੋਰਡ ਨੇ ਹੁਣ ਸੀਬੀਐੱਸਈ ਵਰਗਾ ਪੈਟਰਨ ਅਪਣਾ ਕੇ ਤਿਆਰ ਹੋਣ ਵਾਲੇ ਪ੍ਰਸ਼ਨ ਪੱਤਰ ਨੂੰ ਮੁਸ਼ਕਲ ਬਣਾ ਦਿੱਤਾ ਹੈ।ਇਸ ਦਾ ਸਿੱਧਾ ਅਸਰ ਸਾਲਾਨਾ ਪ੍ਰੀਖਿਆਵਾਂ ‘ਤੇ ਪਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”