ਪੰਜਾਬ ਵਿਚ ਸਰਕਾਰੀ ਨੌਕਰੀ ਜੁਆਇਨ ਕਰਨ ਲਈ 10ਵੀਂ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਜ਼ਰੂਰੀ ਹੈ। ਅਜਿਹੇ ਵਿਚ ਹਰ ਚਾਰ ਮਹੀਨੇ ਦੇ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਾਧੂ ਪੰਜਾਬੀ ਦੀ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਪੀਐੱਸਈਬੀ ਨੇ ਜਨਵਰੀ ਮਹੀਨੇ ਵਿਚ ਵਾਧੂ ਪੰਜਾਬੀ ਦੀ ਪ੍ਰੀਖਿਆ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਪ੍ਰੀਖਿਆ 30 ਤੇ 31 ਜਨਵਰੀ ਨੂੰ ਕਰਵਾਈ ਜਾਵੇਗੀ। 1 ਜਨਵਰੀ ਤੋਂ PSEB ਦੀ ਵੈੱਬਸਾਈਟ ਤੋਂ ਬਿਨੈਕਾਰ ਫਾਰਮ ਹਾਸਲ ਕਰ ਸਕਣਗੇ।
ਪੀਐੱਸਈਬੀ ਅਧਿਕਾਰੀਆਂ ਮੁਤਾਬਕ ਪ੍ਰੀਖਿਆ ਵਿਚ ਆਉਣ ਵਾਲੇ ਬਿਨੈਕਾਰਾਂ ਨੂੰ ਆਪਣੇ ਫਾਰਮ ਪੂਰੀ ਤਰ੍ਹਾਂ ਭਰ ਕੇ ਮੁਹਾਲੀ ਸਥਿਤ ਪੀਐਸਈਬੀ ਦੇ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਫਾਰਮ PSEB ਦੀ ਸਿੰਗਲ ਵਿੰਡੋ ‘ਤੇ ਜਮ੍ਹਾ ਕੀਤੇ ਜਾਣਗੇ। 18 ਜਨਵਰੀ ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। PSEB ਦੁਆਰਾ ਬਿਨੈਕਾਰਾਂ ਨੂੰ ਰੋਲ ਨੰਬਰ 25 ਜਨਵਰੀ ਨੂੰ ਜਾਰੀ ਕੀਤੇ ਜਾਣਗੇ। ਰੋਲ ਨੰਬਰ ਬੋਰਡ ਦੀ ਵੈੱਬਸਾਈਟ ‘ਤੇ ਆਨਲਾਈਨ ਜਾਰੀ ਕੀਤੇ ਜਾਣਗੇ।
ਪ੍ਰੀਖਿਆ ਵਿਚ ਅਪੀਅਰ ਹੋਣ ਵਾਲੇ ਬਿਨੈਕਾਰਾਂ ਨੂੰ ਆਪਣਾ 10ਵੀਂ ਦਾ ਅਸਲੀ ਸਰਟੀਫਿਕੇਟ, ਦੋ ਪਛਾਣ ਪੱਤਰ ਤੇ ਉਨ੍ਹਾਂ ਦੀ ਅਟੈਸਟੇਡ ਫੋਟੋ ਸਟੇਟ ਕਾਪੀਆਂ ਆਪਣੇ ਨਾਲ ਪੀਐੱਸਈਬੀ ਮੁੱਖ ਦਫਤਰ ਵਿਚ ਫਾਰਮ ਭਰਦੇ ਸਮੇਂ ਲੈ ਕੇ ਆਉਣੀ ਹੋਵੇਗੀ। ਅਟੈਸਟੇਡ ਕਾਪੀਆਂ ਬੋਰਡ ਮੁੱਖ ਦਫਤਰ ਵਿਚ ਜਮ੍ਹਾ ਹੋਵੇਗੀ। ਅਜਿਹਾ ਨਾ ਕਰਨ ਵਾਲੇ ਬਿਨੈਕਾਰ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 50,000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ
ਪੰਜਾਬ ਰਾਜ ਭਾਸ਼ਾ ਐਕਟ ਲਾਗੂ ਹੈ। ਨਾਲ ਹੀ ਸੂਬੇ ਵਿੱਚ ਕਿਸੇ ਵੀ ਕਿਸਮ ਦੀ ਸਰਕਾਰੀ ਨੌਕਰੀ ਹਾਸਲ ਕਰਨ ਲਈ 10ਵੀਂ ਜਮਾਤ ਤੱਕ ਪੰਜਾਬੀ ਵਿਸ਼ਾ ਪੜ੍ਹਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਕਾਰਨ ਬੋਰਡ ਵੱਲੋਂ ਸਾਲ ਵਿੱਚ ਚਾਰ ਵਾਰ ਵਾਧੂ ਪੰਜਾਬੀ ਪ੍ਰੀਖਿਆ ਕਰਵਾਈ ਜਾਂਦੀ ਹੈ। ਪ੍ਰੀਖਿਆ ਨਾਲ ਸਬੰਧਤ ਹੋਰ ਅੱਪਡੇਟ ਬੋਰਡ ਦੀ ਵੈੱਬਸਾਈਟ https://www.pseb.ac.in/ ਤੋਂ ਪ੍ਰਾਪਤ ਕਰਨੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ : –