ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਤਹਿਤ ਕਲਾਸ 10ਵੀਂ ਤੇ 12ਵੀਂ ਲਈ ਸਕੂਲਾਂ ਨੂੰ ਮਾਨਤਾ ਦੇਣ ਤੇ ਰਿਨਿਊ ਕਰਨ ਦਾ ਸ਼ੈਡਿਊਲ ਐਲਾਨਿਆ ਹੈ। ਸਕੂਲ 30 ਅਪ੍ਰੈਲ ਤੱਕ ਮਾਨਤਾ ਸਬੰਧੀ ਅਰਜ਼ੀਆਂ ਦੇਣਗੇ। ਇਸ ਦੇ ਬਾਅਦ ਉਨ੍ਹਾਂ ਨੂੰ ਲੇਟ ਫੀਸ ਚੁਕਾਉਣੀ ਹੋਵੇਗੀ। ਬੋਰਡ ਮੈਨੇਜਮੈਂਟ ਨੇ ਸਾਫ ਕੀਤਾ ਕਿ ਜੋ ਸਕੂਲ ਤੈਅ ਨਿਯਮਾਂ ਦਾ ਪਾਲਣ ਨਹੀਂ ਕਰਨਗੇ, ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਬਿਨਾਂ ਮਾਨਤਾ ਤੋਂ ਸਕੂਲ ਦਾਖਲਾ ਤੱਕ ਨਹੀਂ ਕਰ ਸਕਣਗੇ। ਇਹ ਹੁਕਮ 30,000 ਤੋਂ ਵੱਧ ਸਰਕਾਰੀ, ਪ੍ਰਾਈਵੇਟ ਬੋਰਡ ਦੇ ਆਦਰਸ਼ ਸਕੂਲਾਂ ‘ਤੇ ਲਾਗੂ ਹੋਣਗੇ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਰੀਕਾਂ ਦੇ ਬਾਅਦ ਸ਼ੈਡਿਊਲ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ।
PSEB ਹੁਣ ਪੂਰੀ ਤਰ੍ਹਾਂ ਤੋਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀ ਤਰਜ ‘ਤੇ ਕੰਮ ਕਰ ਰਿਹਾ ਹੈ। ਬੋਰਡ ਵੱਲੋਂ ਆਪਣਾ ਇਕ ਕੈਲੰਡਰ ਤਿਆਰ ਕੀਤਾ ਗਿਆ ਹੈ। ਉਸੇ ਦੀ ਤਰਜ ‘ਤੇ ਸਾਰੇ ਕੰਮ ਕੀਤੇ ਜਾ ਰਹੇ ਹਨ। ਇਸ ਪਿੱਛੇ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਮੇਂ ਤੋਂ ਕਿਤਾਬਾਂ ਤਿਆਰ ਕਰਨ ਤੋਂ ਲੈ ਕੇ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾ ਸਕਣ ਤਾਂ ਕਿ ਵਿਦਿਆਰਥੀਆਂ ਨੂੰ ਦਿੱਕਤ ਨਾ ਆਵੇ। ਦੂਜੇ ਪਾਸੇ ਬੋਰਡ ਦੀ ਨਵੀਂ ਚੇਅਰਪਰਸਨ ਡਾ.ਸਰਬਜੀਤ ਬੇਦੀ ਖੁਦ ਇਸ ਮਾਮਲੇ ਨੂੰ ਲੈ ਕੇ ਕਾਫੀ ਸਖਤ ਹਨ।ਉਨ੍ਹਾਂ ਨੇ ਸਕੂਲਾਂ ਨੂੰ ਇਸ ਬਾਰੇ ਲਿਖਤ ਹੁਕਮ ਭੇਜੇ ਹਨ ਤਾਂ ਕਿ ਬਾਅਦ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ।
ਇਹ ਵੀ ਪੜ੍ਹੋ : ਮੀਟਿੰਗ ਤੋਂ ਬਾਅਦ CM ਮਾਨ ਦਾ ਬਿਆਨ-‘ਅੰਦੋਲਨ ਦੌਰਾਨ ਕਿਸਾਨਾਂ ‘ਤੇ ਦਰਜ ਮੁਕੱਦਮੇ ਵਾਪਸ ਲੈਣ ‘ਤੇ ਬਣੀ ਸਹਿਮਤੀ’
PSEB ਵੱਲੋਂ ਆਦਰਸ਼ ਸਕੂਲਾਂ ਨੂੰਇਸ ਨਾਲ ਜੁੜੀ ਫੀਸ ਲਈ ਛੋਟ ਦਿੱਤੀ ਗਈ ਹੈ। ਦੂਜੇ ਪਾਸੇ ਅਰਜ਼ੀਆਂ ਲਈ ਸਕੂਲਾਂ ਨੂੰ ਮੋਹਾਲੀ ਸਥਿਤ ਮੁੱਖ ਦਫਤਰ ਨਹੀਂ ਆਉਣਾ ਹੋਵੇਗਾ ਜਦੋਂ ਕਿ ਉਨ੍ਹਾਂ ਨੂੰ ਇਸ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਸਕੂਲ ਦੀ ਲਾਗਇਨ ਆਈਡੀ ‘ਤੇ ਸਾਰੀ ਜਾਣਕਾਰੀ ਮੌਜੂਦ ਰਹੇਗੀ। ਸਟੱਡੀ ਕੇਂਦਰਾਂ ਵੱਲੋਂ ਮਾਨਤਾ ਲੈਣ ਲਈ ਅਪਲਾਈ ਕਰਨ ਦੇ ਬਾਅਦ ਫਾਰਮ ਦੀ ਹਾਰਟ ਕਾਪੀ ਉਪ ਸਕੱਤਰ ਅਕਾਦਮਿਕ ਬ੍ਰਾਂਚ PSEB ਵਿਚ ਜਮ੍ਹਾ ਕਰਵਾਉਣੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























