ਪੰਜਾਬ ਦੇ ਸਾਰੇ ਸਰਕਾਰੀ, ਏਡਿਡ, ਐਫਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਵਿਚ ਨਵੇਂ ਸੈਸ਼ਨ 2024-25 ਲਈ ਦਾਖਲੇ ਦੀ ਜੰਗ ਸ਼ੁਰੂ ਹੋ ਗਈ ਹੈ। ਕਲਾਸ 5ਵੀਂ, 8ਵੀਂ ਤੇ 12ਵੀਂ ਵਿਚ ਰੈਗੂਲਰ ਵਿਦਿਆਰਥੀਆਂ ਵਜੋਂ ਦਾਖਲੇ ਦੀ ਆਖਰੀ ਤਰੀਕ 31 ਜੁਲਾਈ ਤੈਅ ਕੀਤੀ ਗਈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਨਿਯਮ ਤੋੜਨ ‘ਤੇ ਸਕੂਲਾਂ ‘ਤੇ ਕਾਰਵਾਈ ਕੀਤੀ ਜਾਵੇਗੀ।
PSEB ਹੁਣ ਬਿਲਕੁਲ ਸੀਬੀਐੱਸਈ ਬੋਰਡ ਦੀ ਤਰਜ ‘ਤੇ ਕੰਮ ਕਰ ਰਿਹਾ ਹੈ। ਅਜਿਹੇ ਵਿਚ ਬੋਰਡ ਵੱਲੋਂ ਆਪਣਾ ਕੈਲੰਡਰ ਬਣਾਇਆ ਗਿਆ ਹੈ ਉਸੇ ਤਹਿਤ ਸਾਰਾ ਕੰਮ ਹੁੰਦਾ ਹੈ। ਬੋਰਡ ਅਧਿਕਾਰੀਆਂ ਦੀ ਮੰਨੀਏ ਤਾਂ ਦਾਖਲੇ ਦਾ ਸ਼ੈਡਿਊਲ ਅਹਿਮ ਹੁੰਦਾ ਹੈ ਕਿਉਂਕਿ ਇਸੇ ਦੇ ਆਧਾਰ ‘ਤੇ ਸਾਰੀ ਪ੍ਰਕਿਰਿਆ ਚੱਲਦੀ ਹੈ। ਨਾਲ ਹੀ ਸਮੇਂ ‘ਤੇ ਰਿਜ਼ਲਟ ਦੇ ਸਕਦੇ ਹਨ। ਜੇਕਰ ਦਾਖਲੇ ਵਿਚ ਦੇਰ ਹੋ ਜਾਂਦੀ ਹੈ ਤਾਂ ਆਖਿਰ ਵਿਚ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ, 4 ਦਿਨਾਂ ‘ਚ ਮ.ਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 21
ਕਲਾਸ 5ਵੀਂ, 8ਵੀਂ ਤੇ 12ਵੀਂ ਵਿਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਹਾਜ਼ਰੀ ‘ਤੇ PSEB ਦੀ ਨਜ਼ਰ ਹੋਵੇਗੀ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਜਿਸ ਦਿਨ ਵਿਦਿਆਰਥੀ ਦਾਖਲਾ ਲੈਣਗੇ ਉਸ ਤੋਂ ਅੱਗੇ ਇਨ੍ਹਾਂ ਵਿਦਿਆਰਥੀਆਂ ਦੀ ਹਾਜ਼ਰੀ 75 ਫੀਸਦੀ ਹੋਣੀ ਚਾਹੀਦੀ ਹੈ। ਇਸ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸਕੂਲ ਹੈੱਡ ਦੀ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ਤਿੰਨ ਕਲਾਸਾਂ ਵਿਚ ਹਰ ਸਾਲ ਲਗਭਗ 8 ਲੱਖ ਵਿਦਿਆਰਥੀ ਹੁੰਦੇ ਹਨ। ਬੋਰਡ ਵੱਲੋਂ ਖੁਦ ਇਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਸਬੰਧੀ ਇੰਤਜ਼ਾਮ ਕੀਤੇ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: