Pseb result announcement : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10 ਵੀਂ ਅਤੇ 8 ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਜੂਮ ਮੀਟਿੰਗ ਰਾਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਵੱਲੋਂ ਇਹ ਨਤੀਜਾ ਐਲਾਨਿਆ ਗਿਆ ਹੈ। ਜਿਸ ਤਰਾਂ ਪਿੱਛਲੇ ਸਾਲ ਨਤੀਜਾ ਤਿਆਰ ਕੀਤਾ ਗਿਆ ਸੀ, ਉਸੇ ਆਧਾਰ ਉਤੇ ਹੀ ਇਸ ਵਾਰ ਵੀ ਨਤੀਜਾ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕੇ ਲੜਕੀਆਂ ਦਾ ਨਤੀਜਾ 10 ਵੀਂ ਦਾ ਨਤੀਜਾ 99.93 ਫੀਸਦੀ ਰਿਹਾ ਹੈ। ਜਦਕਿ ਲੜਕੀਆਂ ਦਾ ਨਤੀਜਾ 99 ਫੀਸਤੀ ਤੋਂ ਉਪਰ ਰਿਹਾ ਹੈ। ਜਦਕਿ ਪੇਂਡੂ ਸਕੂਲਾਂ ਦੇ ਨਤੀਜੇ ਸ਼ਹਿਰੀ ਸਕੂਲਾਂ ਦੇ ਮੁਕਾਬਲੇ ਨਾਲੋਂ ਬਹਿਤਰ ਰਹੇ ਹਨ। ਲੜਕੀਆਂ ਦਾ ਨਤੀਜਾ 99 ਫੀਸਦੀ ਤੋਂ ਉਪਰ ਰਿਹਾ। ਜੋ ਲੜਕਿਆਂ ਨਾਲ ਜ਼ਿਆਦਾ ਹੈ।
ਇਹ ਵੀ ਪੜ੍ਹੋ : CBI ਦੀ ਕਾਰਵਾਈ ‘ਤੇ TMC ਨੇ ਚੁੱਕੇ ਸਵਾਲ, ਕਿਹਾ – BJP ਦੇ ਸੁਵੇਂਦੂ ਅਤੇ ਮੁਕੁਲ ਰਾਏ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ ?
ਦੱਸ ਦੇਈਏ ਕੇ ਕੋਰੋਨਾ ਵਾਇਰਸ ਦੇ ਕਾਰਨ 8 ਵੀਂ ਅਤੇ 10 ਵੀਂ ਜਮਾਤ ਦੀਆ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਅੱਜ ਪਿੱਛਲੇ ਸਾਲ ਵਾਂਗ ਅੰਦਰੂਨੀ ਮੁਲਾਂਕਣ ਭਾਵ Internal Assessment ਦੇ ਅਧਾਰ ‘ਤੇ ਇੰਨਾ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਦੇਖੋ : “ਜੇ ਤੂੰ ਕੈਪਟਨ, ਮੈਂ ਵੀ ਹਾਕੀ ਦਾ ਕਪਤਾਨ”, Captain ਨੂੰ ਸਿੱਧਾ ਹੋ ਗਿਆ ਸਿੱਧੂ ਦਾ ਯਾਰ MLA Pargat Singh