ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 15 ਜਨਵਰੀ ਤੋਂ ਪ੍ਰੀ-ਬੋਰਡ ਤੇ ਟਰਮ-1 ਦੀਆਂ ਪ੍ਰੀਖਿਆਵਾਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਸਿੱਖਿਆ ਵਿਭਾਗ ਵੱਲੋਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਪ੍ਰੀਖਿਆਵਾਂ ਪੂਰੇ ਸਿਲੇਬਸ ਵਿਚੋਂ ਆਯੋਜਿਤ ਕੀਤੀਆਂ ਜਾਣਗੀਆਂ। ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ PSEB ਵੱਲੋਂ ਜਾਰੀ ਪੈਟਰਨ ਮੁਤਾਬਕ ਹੋਵੇਗਾ।
ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਪੇਪਰ ਦਾ ਸਮਾਂਸਵੇਰੇ 10.30 ਵਜੇ ਤੋਂ ਡੇਢ ਵਜੇ ਤੱਕ ਰਹੇਗਾ। ਜੇਕਰ ਸਕੂਲ ਲੱਗਣ ਦੇ ਸਮੇਂਵਿਚ ਬਦਲਾਅ ਹੁੰਦਾ ਹੈ ਤਾਂ ਪੇਪਰ ਸਕੂਲ ਲੱਗਣ ਦੇ ਅੱਧੇ ਘੰਟੇ ਦੇ ਬਾਅਦ ਸ਼ੁਰੂ ਹੋਵੇਗਾ। ਪੇਪਰ ਦਾ ਸਮਾਂ 3 ਘੰਟੇ ਦਾ ਰਹੇਗਾ। ਖਾਸ ਜ਼ਰੂਰਤਾਂ ਵਾਲੇ ਬੱਚਿਆਂ ਦੇ ਪੇਪਰ ਸਕੂਲ ਪੱਧਰ ‘ਤੇ ਤਿਆਰ ਹੋਣਗੇ।
ਕਲਾਸ 8ਵੀਂ ਤੇ 10ਵੀਂ ਦੇ ਸਿਰਫ ਹਿੰਦੀ, ਪੰਜਾਬੀ, ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ ਤੇ ਸਾਇੰਸ ਵਿਸ਼ੇ ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ। ਇਸੇ ਤਰ੍ਹਾਂ 12ਵੀਂ ਕਲਾਸ ਦੇ ਸਾਇੰਸ, ਕਾਮਰਸ ਤੇ ਹਿਊਮੈਨਟੀਜ਼ ਗਰੁੱਪ ਦੇ ਹੈੱਡ ਆਫਿਸ ਤੋਂ ਭੇਜੇ ਜਾਣਗੇ। ਇਸ ਤੋਂ ਇਲਾਵਾ ਹੋਰ ਕਲਾਸਾਂ ਦੇ ਪੇਪਰ ਹੋਣਗੇ।