Re-appearance papers : ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੇ ਦੂਜੇ ਤੇ ਚੌਥੇ ਸਮੈਸਟਰ ਦੇ ਰੀ-ਅਪੀਅਰ ਐਗਜ਼ਾਮ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਇਹ ਪ੍ਰੀਖਿਆਵਾਂ 12 ਅਕਤੂਬਰ ਤੋਂ ਲਈਆਂ ਜਾਣਗੀਆਂ। ਪ੍ਰੀਖਿਆਵਾਂ ਆਨਲਾਈਨ ਹੀ ਹੋਣੀਆਂ ਹਨ। ਵਿਦਿਆਰਥੀਆਂ ਨੂੰ ਇਸ ਨੂੰ ਲੈ ਕੇ ਜਲਦ ਆਪਣੀ ਈ-ਮੇਲ ਆਈਡੀ ਨਾਲ ਕਾਲਜ ਨਾਲ ਸੰਪਰਕ ਕਰਨ ਲਈ ਕਹਿ ਦਿੱਤਾ ਗਿਆ ਹੈ। ਪ੍ਰਾਈਵੇਟ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਲੋਕਡਾਊਨ ਤੋਂ ਪਹਿਲਾਂ ਦਿੱਤੀ ਗਈ ਰੋਲ ਨੰਬਰ ਸਲਿੱਪ ‘ਤੇ ਅੰਕਿਤ ਪ੍ਰੀਖਿਆ ਕੇਂਦਰ ਬਣੇ ਕਾਲਜ ‘ਚ ਜਾ ਕੇ ਸੰਪਰਕ ਕਰਨਾ ਹੋਵੇਗਾ। ਉਥੇ ਹਰੇਕ ਵਿਦਿਆਰਥੀ ਨੂੰ ਈ-ਮੇਲ ਆਈ ਅਤੇ ਮੋਬਾਈਲ ਨੰਬਰ ਰਜਿਸਟਰਡ ਕੀਤੇ ਜਾਣਗੇ।
ਇਸ ਨੂੰ ਲੈ ਕੇ GNDU ਵੱਲੋਂ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਤੇ ਐਸੋਸੀਏਟ ਸੰਸਥਾਵਾਂ ਦੇ ਮੁਖੀਆਂ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਕਿ ਪ੍ਰੀਖਿਆਵਾਂ ਸਮੇਂ ‘ਤੇ ਕਰਵਾਈਆਂ ਜਾ ਸਕਣ ਅਤੇ ਇਸ ਨੂੰ ਲੈ ਕੇ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ GNDU ਵੱਲੋਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੇ ਫਾਈਨਲ ਈਅਰ ਦੀ ਓਪਨ ਬੁੱਕ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਜੋ 10 ਅਕਤੂਬਰ ਤੱਕ ਖਤਮ ਹੋ ਜਾਣਗੀਆਂ। ਇਸ ਤੋਂ ਬਾਅਦ ਹੀ ਯੂਨੀਵਰਸਿਟੀ ਵੱਲੋਂ ਦੂਜੇ ਤੇ ਚੌਥੇ ਸਮੈਸਟਰ ਦੀ ਰੀ-ਅਪੀਅਰ ਦੀਆਂ ਪ੍ਰੀਖਿਆਵਾਂ ਲੈਣ ਦਾ ਫੈਸਲਾ ਲਿਆ ਗਿਆ ਹੈ।
ਵਿਦਿਆਰਥੀਆਂ ਨੂੰ ਏ-ਫਾਰ ਪੇਪਰ ਹੀ ਪ੍ਰੀਖਿਆ ਦੇਣੀ ਹੋਵੇਗੀ। ਉਹ 20 ਤੋਂ ਵੱਧ ਸ਼ੀਰਟ ਦਾ ਇਸਤੇਮਾਲ ਨਹੀਂ ਕਰ ਸਕਦੇ ਹਨ। ਇਸ ਲਈ ਉਨ੍ਹਾਂ ਹਰੇਕ ਸ਼ੀਟ ਦੀ ਨੰਬਰਿੰਗ ਵੀ ਕਰਨੀ ਹੋਵੇਗੀ। ਪ੍ਰੀਖਿਆ ਦੇਣ ਤੋਂ ਬਾਅਦ ਉਨ੍ਹਾਂ ਨੂੰ Answer Sheet ਦੀਆਂ ਫੋਟੋਆਂ ਖਿੱਚ ਕੇ ਪੀ. ਡੀ. ਐੱਫ. ਫਾਈਲ ਵਾਪਸ ਕਾਲਜ ਨੂੰ ਈ-ਮੇਲ ਆਈਡੀ ‘ਤੇ ਭੇਜਣੀ ਜ਼ਰੂਰੀ ਹੋਵੇਗੀ।