ਲੰਮੇ ਸਮੇਂ ਬਾਅਦ ਦੇਸ਼ ਦੇ ਵੱਖ -ਵੱਖ ਸੂਬਿਆਂ ਵਿੱਚ ਨਿੱਜੀ ਅਤੇ ਸਰਕਾਰੀ ਸਕੂਲ ਸੋਮਵਾਰ ਤੋਂ ਯਾਨੀ ਕਿ ਅੱਜ ਤੋਂ ਖੁੱਲ੍ਹ ਗਏ ਹਨ। ਪੰਜਾਬ ਵਿੱਚ ਵੀ ਪ੍ਰਾਇਮਰੀ ਤੋਂ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਲਈ ਅੱਜ (ਸੋਮਵਾਰ) ਯਾਨੀ 02 ਅਗਸਤ ਤੋਂ ਸਕੂਲ ਖੁੱਲ੍ਹ ਗਏ ਹਨ।
ਇਸ ਦੇ ਨਾਲ ਹੀ, ਉੱਤਰਾਖੰਡ ਅਤੇ ਝਾਰਖੰਡ ਦੇ ਸਕੂਲ-ਕਾਲਜਾਂ ਦੇ ਗੇਟ ਵੀ ਇੱਕ ਵਾਰ ਫਿਰ ਵਿਦਿਆਰਥੀਆਂ ਲਈ ਖੁੱਲ੍ਹ ਗਏ ਹਨ। ਸਕੂਲਾਂ ਵਿੱਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਤੋਂ ਲੈ ਕੇ ਟੀਚਿੰਗ ਸਟਾਫ ਤੱਕ, ਸਾਰੇ ਮਾਸਕ ਦੀ ਵਰਤੋਂ ਕਰਦੇ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਆਦੇਸ਼ਾਂ ਅਨੁਸਾਰ ਸਕੂਲਾਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਸਕੂਲ ਵਿੱਚ ਥਰਮਲ ਸਕ੍ਰੀਨਿੰਗ ਅਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਕਲਾਸ ਵਿੱਚ ਦਾਖਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Bullet Train ਪ੍ਰਾਜੈਕਟ ਨੇ ਫੜੀ ਤੇਜ਼ੀ, ਤਿਆਰ ਹੋ ਰਹੇ ਹਨ 4 ਮੰਜ਼ਿਲਾ ਇਮਾਰਤ ਜਿੰਨੇ ਉੱਚੇ ਖੰਭੇ, ਜਾਣੋ ਕਦੋਂ ਹੋਵੇਗੀ ਸ਼ੁਰੂਆਤ
ਪੰਜਾਬ ਦੇ ਸਕੂਲਾਂ ਵਿੱਚ ਪ੍ਰੀ-ਪ੍ਰਾਈਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਸਾਰੀਆਂ ਕਲਾਸਾਂ ਪਹਿਲਾ ਵਾਂਗ (ਫਿਜੀਕਲ ਢੰਗ ਨਾਲ) ਚਲਾਈ ਜਾਏਗੀ। ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਸਕੂਲ ਵਿੱਚ ਕਲਾਸੇਜ ਆਫਲਾਈਨ ਮੋਡ ਵਿੱਚ ਲੱਗਣਗੀਆਂ। ਹਾਲਾਂਕਿ, ਬੱਚਿਆਂ ਨੂੰ ਸਕੂਲ ਭੇਜਣ ਲਈ ਮਾਤਾ-ਪਿਤਾ ਦੀ ਲਿਖਤ ਸਹਿਮਤੀ ਜਰੂਰੀ ਹੈ। ਦੱਸ ਦੇਈਏ ਕਿ ਪੰਜਾਬ ਰਾਜ ਸਰਕਾਰ ਨੇ 10 ਵੀਂ ਤੋਂ 12 ਵੀਂ ਕਲਾਸ ਤੱਕ ਦੇ ਸਟੂਡੈਂਟਸ ਲਈ ਸਕੂਲ 26 ਜੁਲਾਈ ਤੋਂ ਖੋਲ੍ਹੇ ਹਨ।
ਇਹ ਵੀ ਪੜ੍ਹੋ : ਸਕੂਲ ਵਾਲੇ ਮੰਗ ਰਹੇ ਨੇ ਜ਼ਿੰਦਾ ਪਿਓ ਦਾ ਡੈੱਥ ਸਰਟੀਫਿਕੇਟ, ਸੁਣੋ ਕਿਉਂ