ਪੰਜਾਬ ਵਿਚ ਅਪ੍ਰੈਲ 2024 ਵਿਚ ਸਕੂਲਾਂ ਵਿਚ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਕੂਲ ਆਫ ਐਮੀਨੈਂਸ, ਮੇਰੀਟੋਰੀਅਸ ਸਕੂਲ ਨੂੰ ਲੈ ਕੇ SCERT ਤੇ DIET ਵਿਚ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕੋਈ ਰੁਕਾਟ ਨਾ ਆਏ ਇਸ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਚੱਲਦੇ ਸਟਾਫ ਨੂੰ ਪਹਿਲ ਦੇ ਆਧਾਰ ‘ਤੇ ਡਿਊਟੀ ਜੁਆਇਨ ਕਰਨ ਲਈ ਕਿਹਾ ਗਿਆ ਹੈ। ਸਕੂਲ ਆਫ ਐਮੀਨੈਂਸ ਵਿਚ 71 ਲੈਕਚਰਾਰ ਨੂੰ ਸੂਬੇ ਭਰ ਵਿਚ ਲਗਾਇਆ ਗਿਆ ਹੈ।
ਸਕੂਲ ਆਫ ਐਮੀਨੈਂਸ ਵਿਚ ਲੈਕਚਰਾਰ ਦੀ ਤਾਇਨਾਤੀ ਸੂਬੇ ਭਰ ਵਿਚ ਕੀਤੀ ਗਈ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪ੍ਰਸ਼ਾਸਨਿਕ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਇਹ ਫੈਸਲਾ ਲਿਆ ਗਿਆ ਹੈ। ਤਾਇਨਾਤ ਕੀਤੇ ਗਏ ਸਟਾਫ ਵੱਲੋਂ ਵਲੰਟੀਅਰ ਵਜੋਂ ਸਕੂਲ ਆਫ ਐਮੀਮੈਂਸ ਵਿਚ ਤਬਾਦਲੇ ਲਈ ਬੇਨਤੀ ਕੀਤੀ ਗਈ ਸੀ। ਇਸ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਤਰ੍ਹਾਂ DIET ਤੇ SCERT ਵਿਚ ਤਾਇਨਾਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਸ਼ਹੀਦ ਅੰਮ੍ਰਿਤਪਾਲ ਦੇ ਫਰਾਰ ਕਾ/ਤਲ ਦੀ ਫੋਟੋ ਕੀਤੀ ਜਾਰੀ, ਲੱਭਣ ਵਾਲੇ ਨੂੰ ਦਿੱਤਾ ਜਾਵੇਗਾ ਇਨਾਮ
ਰਿਪੋਰਟ ਮੁਤਾਬਕ ਪੰਜਾਬ ਦੇ 2 ਮੇਰੀਟੋਰੀਅਸ ਸਕੂਲਾਂ ਵਿਚ ਵੀ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ। ਮੋਰੀਟੋਰੀਅਸ ਸਕੂਲ ਜਲੰਧਰ ਵਿਚ ਅਜੇ ਕੁਮਾਰ ਬਾਹਰੀ ਤੇ ਸੰਗਰੂਰ ਮੇਰੀਟੋਰੀਅਸ ਸਕੂਲ ਅਰਜੋਤ ਕੌਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਸਿੱਖਿਆ ਸਕੱਤਰ ਕਿਸ਼ੋਰ ਯਾਦਵ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: