ਪੱਕੇ ਕਰਨ ਦੀ ਮੰਗ ਨੂੰ ਲੈ ਕਿ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਨੇ ਬੁੱਧਵਾਰ ਨੂੰ ਸਾਰੀ ਰਾਤ ਖੁੱਲੇ ਅਸਮਾਨ ਹੇਠਾਂ ਬਿਤਾਈ ਹੈ। ਮਹਿਲਾ ਅਤੇ ਮਰਦ ਅਧਿਆਪਕਾਂ ਨੇ ਸੜਕ ‘ਤੇ ਹੀ ਸੌਂ ਕਿ ਪੂਰੀ ਰਾਤ ਕੱਟੀ ਹੈ। ਪੈਟਰੌਲ ਦੀ ਬੋਤਲ ਲੈ ਕੇ ਸਿੱਖਿਆ ਵਿਭਾਗ ਦੀ ਛੱਤ ’ਤੇ ਚੜ੍ਹੇ ਅਧਿਆਪਕ ਵੀ ਸਾਰੀ ਰਾਤ ਥੱਲੇ ਨਹੀਂ ਆਏ।
ਅਧਿਆਪਕਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਅਧਿਕਾਰ ਲੈਕੇ ਜਾਣਗੇ ਨਹੀਂ ਤਾਂ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਖੰਨਾ ਵਿਖੇ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਨਾਲ ਅਧਿਆਪਕਾਂ ਦੀ ਮੀਟਿੰਗ ਵੀ ਕਰਵਾਈ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਸਿੱਖਿਆ ਵਿਭਾਗ ਵਿੱਚ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਅਧਿਆਪਕਾਂ ਦੀ ਇੱਕ ਮੀਟਿੰਗ ਤੈਅ ਕੀਤੀ ਗਈ।
ਇਹ ਵੀ ਪੜ੍ਹੋ : ਦਿੱਲੀ ਦੇ AIIMS ਹਸਪਤਾਲ ਦੀ 9ਵੀਂ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ
ਪੰਜਾਬ ਦੇ ਸਕੂਲਾਂ ‘ਚ ਲੱਗਭਗ 13000 ਕੱਚੇ ਅਧਿਆਪਕ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ, ਉਨ੍ਹਾਂ ਨੂੰ ਪੱਕੇ ਅਧਿਆਪਕਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ। ਕਈ ਥਾਵਾਂ ‘ਤੇ ਤਨਖਾਹ ਦਰਜਾ ਚਾਰ ਕਰਮਚਾਰੀਆਂ ਦੇ ਰੈਂਕ ਤੋਂ ਵੀ ਘੱਟ ਮਿਲ ਰਹੀ ਹੈ। ਮਹਿੰਗਾਈ ਦੇ ਇਸ ਯੁੱਗ ਵਿੱਚ, ਅਧਿਆਪਕਾਂ ਲਈ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਮੁਸ਼ਕਿਲ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਅਧਿਆਪਕ ਬੁੱਧਵਾਰ ਨੂੰ ਮੁਹਾਲੀ ਫੇਜ਼ 8 ਵਿੱਚ ਇਕੱਠੇ ਹੋਏ ਸਨ। ਇਸ ਤੋਂ ਬਾਅਦ, ਇੱਕ ਮੌਕਾ ਦੇਖ ਕੁੱਝ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਸਿੱਖਿਆ ਵਿਭਾਗ ਦੀ ਇਮਾਰਤ ਦੀ ਛੱਤ ‘ਤੇ ਚੜ੍ਹ ਗਏ। ਜਦਕਿ ਇੱਕ ਮਹਿਲਾ ਅਧਿਆਪਕਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਦੀ ਰਾਤ ਤੱਕ ਸਥਿਤੀ ਗੰਭੀਰ ਬਣੀ ਰਹੀ।
ਇਹ ਵੀ ਦੇਖੋ : ਕੀ ਤੁਹਾਨੂੰ ਵੀ ਲਾਟਰੀ ਨਿਕਲਣ ਦੇ ਫੋਨ, ਕੁੜੀਆਂ ਦੀ Friend request ਜਾਂ ਅਕਾਊਂਟ ਬੰਦ ਹੋਣ ਦਾ ਡਰਾਵਾ ਮਿਲ ਰਿਹੈ?