ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ 18 ਜਨਵਰੀ ਨੂੰ ਹੋਵੇਗੀ। ਇਸ ਲਈ ਡੀਸੀ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਚੁਣਨ ਲਈ 11 ਵਜੇ ਵੋਟਿੰਗ ਸ਼ੁਰੂ ਹੋਵੇਗੀ। ਇਸ ਲਈ ਸਵੇਰੇ 11 ਤੋਂ 5 ਵਜੇ ਤੱਕ ਨਾਮਜ਼ਦਗੀ ਭਰੀ ਜਾ ਸਕਦੀ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਵੱਲੋਂ ਸਾਂਝੀ ਕੀਤੀ ਗਈ। ਚੰਡੀਗੜ੍ਹ ਦੇ ਮੇਅਰ ਦੀ ਚੋਣ, ਜਿਸ ਨੂੰ ਵੱਡੇ ਪੱਧਰ ‘ਤੇ ‘ਆਪ’ ਅਤੇ ਭਾਜਪਾ ਵਿਚਾਲੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ, ਸਵੇਰੇ 11 ਵਜੇ ਸੈਕਟਰ 17 ਐਮਸੀ ਦੀ ਇਮਾਰਤ ਦੇ ਅਸੈਂਬਲੀ ਹਾਲ ‘ਚ ਹੋਵੇਗੀ।
ਦੱਸ ਦੇਈਏ ਕਿ ਇਸ ਸਾਲ ਦੀ ਮੇਅਰ ਦੀ ਸੀਟ ਅਨੁਸੂਚਿਤ ਜਾਤੀ (ਐਸਸੀ) ਵਰਗ ਦੇ ਉਮੀਦਵਾਰ ਲਈ ਰਾਖਵੀਂ ਹੈ। ‘ਆਪ’ ਕੋਲ ਐਸਸੀ ਸ਼੍ਰੇਣੀ ਦੇ ਚਾਰ ਕੌਂਸਲਰ ਹਨ, ਕਾਂਗਰਸ ਕੋਲ ਦੋ ਅਤੇ ਭਾਜਪਾ ਕੋਲ ਇੱਕ ਹੈ।
ਵੀਡੀਓ ਲਈ ਕਲਿੱਕ ਕਰੋ –