ਜੇਕਰ ਤੁਸੀਂ ਬਲਾਗਰ ਹੋ ਜਾਂ ਕੰਟੈਂਟ ਕ੍ਰੀਏਟਰਸ ਹੋ ਤਾਂ ਤੁਹਾਨੂੰ ਏਅਰਪੋਰਟ ਦੀ ਚੈਕ-ਇਨ ਦਾ ਦਰਦ ਪਤਾ ਹੋਵੇਗਾ। ਏਅਰਪੋਰਟ ‘ਤੇ ਸਭ ਤੋਂ ਵੱਡੀ ਮੁਸੀਬਤ ਆਪਣੇ ਲੈਪਟਾਪ, ਮੋਬਾਈਲ ਵਰਗੇ ਗੈਜੇਟ ਨੂੰ ਕੱਢ ਕੇ ਵੱਖ ਤੋਂ ਟ੍ਰੇਅ ਵਿਚ ਰੱਖਣਾ ਤੇ ਫਿਰ ਤੋਂ ਉਸ ਨੂੰ ਪੈਕ ਕਰਨਾ ਹੈ, ਹਾਲਾਂਕਿ ਹੁਣ ਤੁਹਾਨੂੰ ਇਹ ਸਮੱਸਿਆ ਨਹੀਂ ਹੋਵੇਗੀ।
ਬੇਂਗਲੁਰੂ ਦੇ ਕੇਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਹੁਣ ਦੇਸ਼ ਦਾ ਪਹਿਲਾ ਅਜਿਹਾ ਏਅਰਰਪੋਰਟ ਬਣਨ ਜਾ ਰਿਹਾ ਹੈ ਜਿਥੇ ਸਕਿਓਰਿਟੀ ਚੈਕ ਵਿਚ ਮੋਬਾਈਲ ਫੋਨ ਤੇ ਲੈਪਟਾਪ ਵਰਗੇ ਪਰਸਨਲ ਇਲੈਕਟ੍ਰੋਨਿਕ ਗੈਜੇਟ ਨੂੰ ਬੈਗ ਤੋਂ ਕੱਢ ਕੇ ਟ੍ਰੇਅ ਵਿਚ ਨਹੀਂ ਰੱਖਣਾ ਹੋਵੇਗਾ। ਤੁਸੀਂ ਸਿੱਧੇ ਆਪਣੇ ਬੈਗ ਸਕੈਨਿੰਗ ਮਸ਼ੀਨ ਵਿਚ ਰੱਖ ਸਕੋਗੇ।
ਇਸ ਦੀ ਸ਼ੁਰੂਆਤ ਟਰਮੀਨਲ-2 ਤੋਂ ਜਲਦ ਹੀ ਹੋਵੇਗੀ। ਇਸ ਦਾ ਫਾਇਦਾ ਇਹ ਹੋਵੇਗਾ ਕਿ ਸਕਿਓਰਿਟੀ ਚੈਕ ਵਿਚ ਲੱਗਣ ਵਾਲਾ ਸਮਾਂ ਘੱਟ ਹੋਵੇਗਾ ਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ। ਇਹ ਪੂਰਾ ਕੰਮ ਕੰਪਿਊਟਰ ਟੋਮੋਗ੍ਰਾਫੀ ਐਕਸਰੇ ਮਸ਼ੀਨ ਦੀ ਮਦਦ ਨਾਲ ਹੋਵੇਗਾ।
ਕਿਸੇ ਵੀ ਏਅਰਪੋਰਟ ‘ਤੇ 2D ਐਕਸਰੇ ਸਕੈਨਰ ਦਾ ਇਸਤੇਮਾਲ ਹੁੰਦਾ ਹੈ। ਹਾਲਾਂਕਿ ਇਸ ਨਾਲ ਬੈਗ ਵਿਚ ਰੱਖੀਆਂ ਸਾਰੀਆਂ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਕੈਨ ਨਹੀਂ ਕੀਤਾ ਜਾ ਸਕਦਾ। ਇਸ ਦੇ ਉਲਟ CTX ਪੂਰੀ ਡਿਟੇਲ ਦੇ ਨਾਲ ਸਕੈਨ ਕਰਦਾ ਹੈ। CTX ਮਸ਼ੀਨ ਦਾ ਇਸਤੇਮਾਲ ਆਮਤੌਰ ‘ਤੇ ਮੈਡੀਕਲ ਦੇ ਖੇਤਰ ਵਿਚ ਹੁੰਦਾ ਹੈ। CTX ਮਸ਼ੀਨ ਦੀ ਮਦਦ ਨਾਲ ਐੱਚਡੀ ਵਿਚ 3D ਇਮੇਜ ਤਿਆਰ ਕੀਤੀ ਜਾਂਦੀ ਹੈ।
CTX ਮਸ਼ੀਨ ਬੈਗ ਵਿਚ ਰੱਖੀ ਕਿਸੇ ਵੀ ਇਲੈਕਟ੍ਰਾਨਿਕ ਡਿਵਾਈਸ ਸਣੇ ਕਿਸੇ ਵੀ ਚੀਜ਼ ਦਾ ਪਤਾ ਲਗਾ ਸਕਦੀ ਹੈ। CTX ਮਸ਼ੀਨ ਦੀ ਖਾਸ ਗੱਲ ਹੈ ਕਿ ਸਕੈਨਿੰਕ ਦੌਰਾਨ ਤਸਵੀਰਾਂ ਨੂੰ ਜੂਮ ਕਰਕੇ ਵੀ ਦੇਖਿਆ ਜਾ ਸਕਦਾ ਹੈ। CTX ਸਕੈਨਿੰਗ ਦਾ ਫਾਇਦਾ ਇਹ ਹੋਵੇਗਾ ਕਿ ਬੈਗ ਤੋਂ ਗੈਜੇਟ ਕੱਢ ਕੇ ਉਸ ਨੂੰ ਸਕੈਨ ਕਰਨ ਤੇ ਫਿਰ ਤੋਂ ਪੈਕ ਕਰਨ ਵਾਲੇ ਸਮੇਂ ਵਿਚ ਕਮੀ ਆਏਗੀ।
ਵੀਡੀਓ ਲਈ ਕਲਿੱਕ ਕਰੋ : –