ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਰਟੀਫੀਸ਼ੀਅਨ ਇੰਟੈਲੀਜੈਂਸ AI ਕੰਪਨੀ OpenAI ਤੇ ਉਸ ਦੇ ਚੀਫ ਐਗਜ਼ੀਕਿਊਟਿਵ ਅਫਸਰ ਸੈਮ ਆਲਟਮੈਨ ਖਿਲਾਫ ਮੁਕੱਦਮਾ ਦਾਇਰ ਕੀਤਾ। ਐਲੋਨ ਮਸਕ ਦਾ ਦੋਸ਼ ਹੈ ਕਿ OpenAI ਨੇ ਮਨੁੱਖਤਾ ਦੇ ਫਾਇਦੇ ਲਈ ਏਆਈ ਵਿਕਸਿਤ ਕਰਨ ਦੇ ਆਪਣੇ ਮੂਲ ਮਿਸ਼ਨ ਨੂੰ ਛੱਡ ਦਿੱਤਾ ਹੈ ਤੇ ਹੁਣ ਉਹ ਸਿਰਫ ਪੈਸਾ ਕਮਾਉਣ ‘ਤੇ ਧਿਆਨ ਦੇ ਰਹੀ ਹੈ।
ਰਿਪੋਰਟ ਮੁਤਾਬਕ ਮਸਕ ਦਾ ਦਾਅਵਾ ਹੈ ਕਿ ਸੈਮ ਆਲਟਮੈਨ ਤੇ OpenAI ਦੇ ਕੋ-ਫਾਊਂਡਰ ਗ੍ਰੇਗ ਬ੍ਰਾਕਮੈਨ ਨੇ ਉਨ੍ਹਾਂ ਤੋਂ ਇਕ ਨਾਨ-ਪ੍ਰਾਫਿਟ ਕੰਪਨੀ ਬਣਾਉਣ ਲਈ ਸੰਪਰਕ ਕੀਤਾ ਸੀ। ਮਸਕ ਦੇ ਵਕੀਲਾਂ ਦਾ ਕਹਿਣਾ ਹੈ ਕਿ ਓਪਨਏਆਈ ਹੁਣ ਮੁਨਾਫਾ ਕਮਾਉਣ ‘ਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ ਜੋ ਉਨ੍ਹਾਂ ਦੇ ਕਾਂਟ੍ਰੈਕਟ ਦਾ ਉਲੰਘਣ ਹੈ। ਮੁਕੱਦਮੇ ਵਿਚ ਕਿਹਾ ਗਿਆ ਕਿ ਓਪਨਏਆਈ ਨੇ ਆਪਣੇ ਏਆਈ ਮਾਡਲ GPT-4 ਦੇ ਡਿਜ਼ਾਈਨ ਨੂੰ ਪੂਰੀ ਤਰ੍ਹਾਂ ਤੋਂ ਗੁਪਤ ਰੱਖਿਆ ਹੈ।
ਸਾਲ 2015 ਵਿਚ ਜਦੋਂ ਓਪਨਏਆਈ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਦੋਂ ਐਲੋਨ ਮਸਕ ਉਸ ਦੇ ਬੋਰਡ ਵਿਚ ਸ਼ਾਮਲ ਸਨ ਪਰ ਸਾਲ 2018 ਵਿਚ ਉਹ ਬੋਰਡ ਤੋਂ ਹਟ ਗਏ ਸਨ। ਆਪਣੇ ਲਾਂਚ ਹੋਣ ਦੇ 6 ਮਹੀਨੇ ਅੰਦਰ ਹੀ ਨਵੰਬਰ 2002 ਵਿਚ OpenAI ਦਾ ਚੈਟਬਾਟ ਚੈਟਜੀਪੀਟੀ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਾਫਟਵੇਅਰ ਐਪਲੀਕੇਸ਼ਨ ਬਣ ਗਿਆ ਸੀ।
ਇਹ ਵੀ ਪੜ੍ਹੋ : ਮੋਗਾ ‘ਚ ਗਲੀ ‘ਚ ਖੇਡਦੇ 4 ਮਾਸੂਮਾਂ ‘ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੇ ਬੱਚੇ
18 ਨਵੰਬਰ ਨੂੰ OpenAI ਨੇ ਆਲਟਮੈਨ ਨੂੰ ਇਹ ਕਹਿੰਦੇ ਹੋਏ ਕੱਢ ਦਿੱਤਾ ਸੀ ਕਿ ਉਨ੍ਹਾਂ ਨੂੰ ਹੁਣ ਕੰਪਨੀ ਨੂੰ ਲੀਡ ਕਰਨ ਦੀ ਸਮਰੱਥਾ ‘ਤੇ ਭਰੋਸਾ ਨਹੀਂ ਹੈ। ਕੰਪਨੀ ਦੇ ਬੋਰਡ ਨੇ ਬਿਆਨ ਵਿਚ ਕਿਹਾ ਸੀ ਕਿ ਆਲਟਮੈਨ ਬੋਰਡ ਨਾਲ ਕਮਿਊਨੀਕੇਸ਼ਨ ਵਿਚ ਲਗਾਤਾਰ ਸਪੱਸ਼ਟ ਨਹੀਂ ਸਨ ਜਿਸ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਉਨ੍ਹਾਂ ਦੀ ਸਮੱਰਥਾ ਵਿਚ ਰੁਕਾਵਟ ਆ ਰਹੀ ਸੀ। ਹਾਲਾਂਕਿ ਇਹ ਫੈਸਲਾ ਜ਼ਿਆਦਾ ਸਮੇਂ ਤੱਕ ਨਹੀਂ ਚੱਲਿਆ ਅਤੇ OpenAI ਨੇ 23 ਨਵੰਬਰ ਨੂੰ ਹੀ ਆਲਮਟੈਨ ਨੂੰ ਫਿਰ ਤੋਂ ਨਿਯੁਕਤ ਕਰ ਲਿਆ।