ਮੋਹਾਲੀ ਵਿਚ ਪੁਲਿਸ ਐਨਕਾਊਂਟਰ ਹੋਇਆ ਹੈ। ਇਥੇ 2 ਬਦਮਾਸ਼ਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਘੇਰ ਲਿਆ ਹੈ। ਦੋਵੇਂ ਪਾਸਿਆਂ ਤੋਂ ਫਾਇਰਿੰਗ ਹੋ ਰਹੀ ਹੈ। ਮੋਹਾਲੀ ਦੀ ਸੀਆਈਏ ਦੀ ਟੀਮ ਇਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ। ਪ੍ਰਿੰਸ ਤੇ ਕਰਮਜੀਤ ਨਾਂ ਦੇ ਬਦਮਾਸ਼ਾਂ ਦੇ ਨਾਲ ਪੁਲਿਸ ਦਾ ਐਨਕਾਊਂਟਰ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਕ ਕਾਰ ਚੋਰੀ, ਫਿਰੌਤੀ ਦੇ ਮਾਮਲੇ ਵਿੱਚ ਇਹ ਦੋਵੇਂ ਬਦਮਾਸ਼ ਲੋੜੀਂਦੇ ਸਨ। ਗੈਂਗਸਟਰ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਪ੍ਰਿੰਸ ਬਾਰੇ ਇਨਪੁੱਟ ਮਿਲਿਆ ਸੀ ਜਿਸ ਦੇ ਬਾਅਦ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਬਦਮਾਸ਼ਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪ੍ਰਿੰਸ ਨੂੰ 2 ਗੋਲੀ ਲੱਗਣ ਦੀ ਸੂਚਨਾ ਹੈ।
ਮੌਕੇ ‘ਤੇ ਪਹੁੰਚੇ ਮੋਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੋਹਾਲੀ ਵਿਚ ਕੁਝ ਦਿਨ ਪਹਿਲਾਂ ਸਵਿਫਟ ਡਿਜਾਇਰ, ਮਹਿਲਾ ਤੋਂ ਥਾਰ ਤੇ ਬਰਿਸਤਾ ਵਿਚ ਇਕ ਵਿਅਕਤੀ ਨੂੰ ਬੰਦੂਕ ਦੀ ਨੋਕ ‘ਤੇ ਬਾਹਰ ਲੈ ਕੇ ਗਏ ਸਨ, ਉਸ ਤੋਂ ਵੀ ਕਾਰ ਖੋਹੀ ਸੀ। ਹਾਲਾਂਕਿ ਉਹ ਲੜਕਾ ਭੱਜ ਗਿਆ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਸੀ ਕਿ ਸਾਨੂੰ ਸੂਚਨਾ ਮਿਲੀ ਕਿ ਕੁਝ ਮੁਲਜ਼ਮ ਇਨ੍ਹਾਂ ਮਾਮਲਿਆਂ ਨਾਲ ਜੁੜੇ ਹੋ ਸਕਦੇ ਹਨ ਤੇ ਉਹ ਇਸੇ ਏਰੀਆ ਵਿਚ ਘੁੰਮ ਰਹੇ ਹਨ। ਉਦੋਂ ਉਥੇ ਇਕ ਸ਼ੱਕੀ ਗੱਡੀ ਬਾਰੇ ਪਤਾ ਲੱਗਾ ਜਿਸ ਦੇ ਬਾਅਦ ਪੁਲਿਸ ਨੇ ਉਨ੍ਹਾਂ ਦੀ ਗੱਡੀ ਘੇਰੀ। ਇਨ੍ਹਾਂ ਵਿਚ ਪਰਮਵੀਰ ਉਰਫ ਪ੍ਰਿੰਸ, ਕਰਨਜੀਤ ਵਾਸੀ ਕੁਰੂਕਸ਼ੇਤਰ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਕਮਿਸ਼ਨਰੇਟ ਪੁਲਿਸ ‘ਚ ਫੇਰਬਦਲ, 2 ਥਾਣਿਆਂ ਦੇ SHO ਤੇ 4 ਚੌਕੀਆਂ ਦੇ ਇੰਚਾਰਜ ਬਦਲੇ
ਮੋਹਾਲੀ ਦੇ ਡੀਐੱਸਪੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਇਹ 7-8 ਕੇਸਾਂ ਵਿਚ ਲੋੜੀਂਦੇ ਸਨ। ਇਨ੍ਹਾਂ ਨੇ 3 ਗੱਡੀਆਂ ਖੋਹੀਆਂ ਸਨ। ਗੁਪਤ ਸੂਚਨਾ ਮਿਲਣ ‘ਤੇ ਇਨ੍ਹਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਇਹ ਫਾਇਰਿੰਗ ਕੀਤੀ ਗਈ। ਗੱਡੀ ਵਿਚ ਪ੍ਰਿੰਸ ਦਾ ਸਾਥੀ ਕਰਨਜੀਤ ਵੀ ਸੀ।ਉਨ੍ਹਾਂ ਦੀ ਗੋਲੀ ਪੁਲਿਸ ਦੀ ਗੱਡੀ ਦੇ ਸ਼ੀਸ਼ੇ ‘ਤੇ ਲੱਗੀ। ਹਾਲਾਂਕਿ ਪੁਲਿਸ ਮੁਲਾਜ਼ਮਾਂ ਦਾ ਬਚਾਅ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ : –