ਤਰਨ ਤਰਨ ਦੇ ਨੌਸ਼ਹਿਰਾ ਪੰਨੂਆਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਵੱਡੀ ਮੁਠਭੇੜ ਦੇਖਣ ਨੂੰ ਮਿਲੀ ਹੈ। ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਤੜਕੇ-ਤੜਕੇ ਲਗਾਇਆ ਹੋਇਆ ਸੀ ਤੇ ਮੋਟਰਸਾਈਕਲ ‘ਤੇ ਬੈਠ ਕੇ ਤਿੰਨ ਬਦਮਾਸ਼ ਆ ਰਹੇ ਸਨ ਤੇ ਇਨ੍ਹਾਂ ਬਾਈਕ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਨਹੀਂ ਰੁਕੇ ਤੇ ਉਨ੍ਹਾਂ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਬਦਮਾਸ਼ਾਂ ‘ਤੇ ਫਾਇਰਿੰਗ ਕੀਤੀ ਤੇ ਮੁਕਾਬਲੇ ਵਿਚ ਬਦਮਾਸ਼ਾਂ ਦੇ ਪੈਰਾਂ ਵਿਚ ਗੋਲੀ ਲੱਗੀ ਤੇ ਦੋ ਜ਼ਖਮੀ ਹੋ ਗਏ ਤੇ ਇੱਕ ਹੋਰ ਸਾਥੀ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਦੇਸ਼ ‘ਚ ਅੱਜ ਤੋਂ LPG ਸਿਲੰਡਰ ਦੀ ਕੀਮਤ ਤੋਂ ਲੈ ਕੇ UPI ਪੇਮੈਂਟ ਸਣੇ ਹੋਣ ਜਾ ਰਹੇ ਇਹ ਵੱਡੇ ਬਦਲਾਅ, ਜੇਬ ‘ਤੇ ਪਵੇਗਾ ਅਸਰ
ਬਦਮਾਸ਼ ਖੇੜਾ ਪਿੰਡ ਤੋਂ ਨੌਸ਼ਹਿਰਾ ਪੰਨੂਆਂ ਵੱਲ ਆ ਰਹੇ ਹਨ ਪਰ ਪੁਲਿਸ ਨਾਕਾ ਲਗਾ ਕੇ ਖੜ੍ਹੀ ਹੁੰਦੀਹੈ ਤੇ ਜਦੋਂ ਇਹ ਤਿੰਨੇ ਬਦਮਾਸ਼ ਪੁਲਿਸ ‘ਤੇ ਫਾਇਰਿੰਗ ਕਰ ਦਿੰਦੇ ਹਨ ਜਿਸ ‘ਤੇ ਜਵਾਬੀ ਕਾਰਵਾਈ ਵਿਚ ਪੁਲਿਸ ਵੱਲੋਂ ਵੀ ਬਦਮਾਸ਼ਾਂ ‘ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ। ਕਾਬੂ ਕੀਤੇ ਗਏ ਬਦਮਾਸ਼ਾਂ ਤੋਂ 2 ਪਿਸਤੌਲ , 3 ਖੌਲ ਤੇ 4 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਬਦਮਾਸ਼ਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
