ਫਿਰੋਜ਼ਪੁਰ ਦੇ ਜ਼ੀਰਾ ਵਿਚ ਸਪੈਸ਼ਲ ਟਾਸਕ ਫੋਰਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿਚ ਸੰਦੀਪ ਤੇ ਗੋਰਾ ਨਾਂ ਦੇ ਤਸਕਰ ਫਾਇਰਿੰਗ ਵਿਚ ਢੇਰ ਹੋ ਗਏ ਜਦੋਂ ਕਿ ਅਨਮੋਲ ਨਾਂ ਦਾ ਤਸਕਰ ਜ਼ਖਮੀ ਹੈ। ਬਦਮਾਸ਼ਾਂ ਕੋਲੋਂ 3 ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਨਸ਼ਾ ਤਸਕਰ ਸਵਿਫਟ ਕਾਰ ਵਿਚ ਸਵਾਰ ਸਨ। ਐੱਸਟੀਐੱਫ ਨੇ ਜ਼ੀਰਾ-ਤਲਵੰਡੀ ਰੋਡ ‘ਤੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਘੇਰ ਲਿਆ। ਫਾਇਰਿੰਗ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਨਸ਼ਾ ਤਸਕਰ ਮੋਗਾ ਦੇ ਰਹਿਣ ਵਾਲੇ ਹਨ।ਇਹ ਨਸ਼ੇ ਦੀ ਖੇਪ ਲੈ ਕੇ ਇਥੋਂ ਨਿਕਲ ਰਹੇ ਸਨ।
ਜਾਣਕਾਰੀ ਮੁਤਾਬਕ ਇਹ ਨਸ਼ਾ ਤਸਕਰ ਇਲਾਕੇ ਵਿਚ ਕਾਫੀ ਸਮੇਂ ਤੋਂ ਸਰਗਰਮ ਸਨ। ਪੁਲਿਸ ਨੂੰ ਖਬਰ ਮਿਲੀ ਤਾਂ ਉਨ੍ਹਾਂ ਦਾ ਪਿੱਛਾ ਸ਼ੁਰੂ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਉਹ ਭੱਜਦੇ ਰਹੇ। ਇਸ ਦੇ ਬਾਅਦ ਉਨ੍ਹਾਂ ਨੇ ਪੁਲਿਸ ਟੀਮ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।ਇਸ ਦੇ ਜਵਾਬ ਵਿਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਮ੍ਰਿਤਕਾਂ ਦੀ ਲਾਸ਼ਾਂ ਜੀਰਾ ਹਸਪਤਾਲ ਭੇਜੀਆਂ ਗਈਆਂ ਹਨ ਜਦੋਂ ਕਿ ਜ਼ਖਮੀ ਅਨਮੋਲ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦਿੱਤਾ ਗਿਆ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਅਨਮੋਲ ਤੇ ਸੰਦੀਪ ‘ਤੇ ਪਹਿਲਾਂ ਵੀ ਕਈ ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”