ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਦੇ ਐਨਕਾਊਂਟਰ ਵਿਚ 5 ਅੱਤਵਾਦੀ ਮਾਰੇ ਗਏ। 5 ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਦਿ ਰੇਜਿਸਟੈਂਸ ਫੋਰਸ ਦੇ ਦੱਸੇ ਜਾ ਰਹੇ ਹਨ। 16 ਨਵੰਬਰ ਦੀ ਸ਼ਾਮ ਕੁਲਗਾਮ ਦੇ ਸਾਮਨੂ ਇਲਾਕੇ ਵਿਚ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਸਰਚ ਆਪ੍ਰੇਰਸ਼ਨ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਕਰ ਦਿੱਤੀ।ਇਸ ਦੇ ਬਾਅਦ ਐਨਕਾਊਂਟਰ ਸ਼ੁਰੂ ਹੋਇਆ।
ਆਪ੍ਰੇਸ਼ਨ ਵਿਚ ਫੌਜ ਦੀ 34ਵੀਂ ਰਾਸ਼ਟਰੀ ਰਾਈਫਲਸ, 9 ਪੈਰਾ, ਸੀਆਰਪੀਐੱਫ ਤੇ ਸੂਬਾ ਪੁਲਿਸ ਸ਼ਾਮਲ ਸੀ।ਐਨਕਾਊਂਟਰ ਲਗਭਗ 19 ਘੰਟੇ ਤੱਕ ਚੱਲਿਆ। ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਐਨਕਾਊਂਟਰ ਐਤਵਾਰ ਸ਼ਾਮ ਸਾਢੇ 4 ਵਜੇ ਤੋਂ ਸ਼ੁਰੂ ਹੋਇਆ ਸੀ। ਦੇਰ ਰਾਤ ਹਨ੍ਹੇਰੇ ਦੀ ਵਜ੍ਹਾ ਨਾਲ ਇਸ ਨੂੰ ਰੋਕ ਦਿੱਤਾ ਗਿਆ ਪਰ ਸਵੇਰੇ ਹੁੰਦੇ ਹੀ ਇਕ ਵਾਰ ਫਿਰ ਫਾਇਰਿੰਗ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : ਮਹਿੰਗਾ ਹੋ ਸਕਦਾ ਹੈ ਪਰਸਨਲ ਲੋਨ! RBI ਨੇ ਨਿਯਮਾਂ ‘ਚ ਕੀਤਾ ਬਦਲਾਅ, ਨਵੇਂ ਤੇ ਪੁਰਾਣੇ ਕਰਜ਼ ‘ਤੇ ਹੋਵੇਗਾ ਲਾਗੂ
ਅੱਜ ਸਵੇਰੇ ਐਨਕਾਊਂਟਰ ਵਿਚ 5 ਅੱਤਵਾਦੀ ਮਾਰੇ ਗਏ। 5 ਅੱਤਵਾਦੀ ਜਿਸ ਘਰ ਵਿਚ ਲੁਕੇ ਹੋਏ ਸਨ, ਕ੍ਰਾਸ ਫਾਇਰਿੰਗ ਦੌਰਾਨ ਉਸ ਵਿਚ ਅੱਗ ਲੱਗ ਗਈ। ਅੱਤਵਾਦੀਆਂ ਦੀ ਬਾਡੀ ਡ੍ਰੋਨ ਕੈਮਰਾ ਜ਼ਰੀਏ ਦੇਖੀਗਈ ਹੈ।
ਵੀਡੀਓ ਲਈ ਕਲਿੱਕ ਕਰੋ : –