ਅੱਜ ਸਵੇਰੇ ਸਲਮਾਨ ਖਾਨ ਦੇ ਘਰ ਦੇ ਬਾਹਰ ਹਮਲਾ ਹੋਇਆ। 3 ਰਾਊਂਡ ਫਾਇਰ ਕੀਤੇ ਗਏ ਤੇ ਤੁਰੰਤ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆਇਆ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ।
ਸੀਸੀਟੀਵੀ ਫੋਟੋਆਂ ਖੰਗਾਲੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਘਰ ਉਤੇ ਹੋਏ ਹਮਲੇ ਦੀ ਜਿੰਮੇਵਾਰੀ 3 ਵੱਡੇ ਬਦਮਾਸ਼ਾਂ ਨੇ ਲਈ ਹੈ। ਉਨ੍ਹਾਂ ਵੱਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਪੋਸਟ ਵਿਚ ਲਿਖਿਆ ਹੈ ਕਿ ਅਸੀਂ ਅਮਨ ਚਾਹੁੰਦੇ ਹਾਂ। ਜ਼ੁਲਮ ਖਿਲਾਫ ਸਾਡੀ ਜੰਗ ਜਾਰੀ ਹੈ। ਇਹ ਸਿਰਫ ਟ੍ਰੇਲਰ ਹੈ। ਤੁਹਾਨੂੰ ਇਸ ਤੋਂ ਸਾਡੀ ਤਾਕਤ ਸਮਝ ਆ ਗਈ ਹੋਵੇਗੀ। ਇਸ ਨੂੰ ਪਰਖੋ ਨਾ। ਇਹ ਪਹਿਲੀ ਤੇ ਆਖਰੀ ਵਾਰਨਿੰਗ ਹੈ। ਇਸ ਤੋਂ ਬਾਅਦ ਗੋਲੀਆਂ ਖਾਲੀ ਘਰ ‘ਤੇ ਗੋਲੀਆਂ ਨਹੀਂ ਚਲਾਵਾਂਗੇ।
ਦੱਸ ਦੇਈਏ ਕਿ ਸਲਮਾਨ ਖਾਨ ਨੂੰ Y+ ਸਕਿਓਰਿਟੀ ਦਿੱਤੀ ਗਈ ਹੈ ਤੇ NIA ਮੁਤਾਬਕ ਸਲਮਾਨ ਖਾਨ ਕਈ ਵੱਡੇ ਬਦਮਾਸ਼ਾਂ ਦੇ ਨਿਸ਼ਾਨੇ ‘ਤੇ ਹਨ। ਤੇ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਧਮਕੀ ਭਰੀਆਂ ਚਿੱਠੀਆਂ ਮਿਲ ਚੁੱਕੀਆਂ ਹਨ।
ਇਹ ਵੀ ਪੜ੍ਹੋ : ਬਸ ਕਰ ਲਓ ਇਹ 5 ਕੰਮ, ਗਰਮੀਆਂ ‘ਚ ਤੁਹਾਡੀ ਬਾਈਕ ਨਹੀਂ ਦੇਵੇਗੀ ਧੋਖਾ
ਰਿਪੋਰਟਾਂ ਮੁਤਾਬਕ ਅੱਜ ਸਲਮਾਨ ਖਾਨ ਦੇ ਘਰ ਦੀ ਪਹਿਲੀ ਮੰਜ਼ਿਲ ‘ਤੇ ਇਹ ਫਾਇਰਿੰਗ ਕੀਤੀ ਗਈ। ਇਥੇ ਸਲਮਾਨ ਖਾਨ ਖੁਦ ਰਹਿੰਦੇ ਹਨ। ਸੀਸੀਟੀਵੀ ਮੁਤਾਬਕ 2 ਨੌਜਵਾਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਉਂਦੇ ਹਨ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ। ਲਗਾਤਾਰ ਮੁੰਬਈ ਪੁਲਿਸ ਉਨ੍ਹਾਂ ਦੀ ਸਕਿਓਰਿਟੀ ਦਾ ਰਿਵਿਊ ਕਰਦੀ ਰਹਿੰਦੀ ਹੈ ਤੇ ਇਸ ਦੌਰਾਨ ਫਾਇਰਿੰਗ ਦੀ ਘਟਨਾ ਸਾਹਮਣੇ ਆਈ। ਹਮਲਵਾਰ ਦੀ ਹਾਈਟ 5-8 ਦੱਸੀ ਜਾ ਰਹੀ ਹੈ । ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: