69ਵੇਂ ਨੈਸ਼ਨਲ ਫਿਲਮ ਐਵਾਰਡਸਦਾ ਐਲਾਨ ਹੋਏ ਇਕ ਮਹੀਨਾ ਹੋ ਚੁੱਕਾ ਹੈ। ਅੱਜ ਦਿੱਲੀ ਦੇ ਵਿਗਿਆਨ ਭਵਨ ਵਿਚ ਸਾਰੇ ਵਿਨਰਸ ਨੂੰ ਇਹ ਐਵਾਰਡ ਦਿੱਤਾ ਗਿਆ। ਇਸ ਫੰਕਸ਼ਨ ਲਈ ਆਲੀਆ ਭੱਟ, ਪੰਕਜ ਤ੍ਰਿਪਾਠੀ ਤੇ ਕ੍ਰਿਤੀ ਸੇਨਨ ਤਿੰਨੋਂ ਕੈਪੀਟਲ ਸਿਟੀ ਪਹੁੰਚੇ। ਤਿੰਨੋਂ ਹੀ ਸਟਾਰਸ ਨੂੰ ਉਨ੍ਹਾਂ ਦੀ ਬੇਹਤਰੀਨ ਐਕਟਿੰਗ ਲਈ ਨੈਸ਼ਨਲ ਐਵਾਰਡ ਨਾਲ ਨਿਵਾਜਿਆ ਗਿਆ। ਇਸ ਦੌਰਾਨ ਬਾਲੀਵੁੱਡ ਦੇ ਕਈ ਦਿੱਗਜ਼ ਸਿਤਾਰੇ ਉਥੇ ਮੌਜੂਦ ਰਹੇ। ਨਾਲ ਹੀ ਅੱਲੂ ਅਰਜੁਨ ਵੀ ਇਸ ਸੈਰੇਮਨੀ ਦਾ ਹਿੱਸਾ ਬਣੇ। ਉਹ ਪਹਿਲੇ ਸਾਊਥ ਐਕਟਰ ਹਨ, ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ।
ਆਲੀਆ ਭੱਟ ਨੂੰ 2022 ਵਿਚ ਆਈ ਗੰਗੂਬਾਈ ਕਾਠੀਆਵਾੜੀ ਲਈ ਬੈਸਟ ਐਕਟ੍ਰੈਸ ਦਾ ਨੈਸ਼ਨਲ ਐਵਾਰਡ ਦਿੱਤਾ ਗਿਆ। ਫਿਲਮ ਇਕ ਸੱਚੀ ਕਹਾਣੀ ‘ਤੇ ਬੇਸਡ ਹੈ। ਜਿਥੇ ਆਲੀਆ ਨੇ ਗੰਗੂਬਾਈ ਹਰਜੀਵਨਦਾਸ ਦਾ ਕਿਰਦਾਰ ਨਿਭਾਇਆ ਸੀ ਜੋ ਮਜਬੂਰ ਵੇਸਵਾ ਦੇ ਧੰਦੇ ਦਾ ਸ਼ਿਕਾਰ ਹੁੰਦੀ ਹੈ। ਇਸ ਫਿਲਮ ਨੂੰ ਵਿਦੇਸ਼ਾਂ ਵਿਚ ਵੀ ਖੂਬ ਪਸੰਦ ਕੀਤਾ ਗਿਆ ਸੀ। ਫਿਲਮ ਬਾਕਸ ਆਫਿਸ ‘ਤੇ ਸੁਪਰ ਹਿੱਟ ਹੋਈ ਸੀ।
ਈਵੈਂਟ ਵਿਚ ਆਲੀਆ ਦੇ ਪਤੀ ਰਣਬੀਰ ਕਪੂਰ ਵੀ ਸਨ। ਉਨ੍ਹਾਂ ਨੇ ਇਸ ਖਾਸ ਮੌਕੇ ਲਈ ਆਪਣੀ ਖਾਸ ਸਾੜ੍ਹੀ ਦੀ ਚੋਣ ਕੀਤੀ। ਐਕਟ੍ਰੈਸ ਨੇ ਆਪਣੇ ਵਿਆਹ ਦੀ ਸਾੜ੍ਹੀ ਪਹਿਨੀ ਸੀ। ਆਲੀਆ ਦੀ ਲੁਕ ਬੇਹੱਦ ਖੂਬਸੂਰਤ ਲੱਗ ਰਹੀ ਸੀ। ਨੈਸ਼ਨਲ ਐਵਾਰਡ ਸੈਰੇਮਨੀ ਵਿਚ ਵਹੀਦਾ ਰਹਿਮਾਨ ਵੀ ਮੌਜੂਦ ਸੀ, ਜਿਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਕ੍ਰਿਤੀ ਸੇਨਨ ਨੂੰ ਸਾਲ 2021 ਵਿਚ ਰਿਲੀਜ਼ ਹੋਈ ਫਿਲਮ ਮਿਮੀ ਲਈ ਬੈਸਟ ਐਕਟ੍ਰੈਸ ਦਾ ਸਨਮਾਨ ਦਿੱਤਾ ਗਿਆ।ਐਕਟ੍ਰੈਸ ਦੀ ਬੇਹਤਰੀਨ ਐਕਟਿੰਗ ਨੂੰ ਦੇਖਦੇ ਹੋਏ ਜੂਰੀ ਮੈਂਬਰ ਲਈ ਆਲੀਆ ਤੇ ਕ੍ਰਿਤੀ ਵਿਚੋਂ ਇਕ ਨੂੰ ਚੁਣਨਾ ਬਹੁਤ ਮੁਸ਼ਕਲ ਹੋ ਗਿਆ ਸੀ। ਫਿਲਮ ਮਿਮੀ ਵਿਚ ਕ੍ਰਿਤੀ ਨੇ ਸੈਰੋਗੇਟ ਮਾਂ ਦਾ ਕਿਰਾਦਰ ਨਿਭਾਇਆ ਸੀ। ਫਿਲਮ ਮਾਂ-ਬੇਟੇ ਦੇ ਬੇਹੱਦ ਇਮੋਸ਼ਨਲ ਕੰਸੈਪਟ ‘ਤੇ ਬਣੀ ਹੈ। ਇਸ ਈਵੈਂਟ ਲਈ ਕ੍ਰਤੀ ਨੇ ਬਲਿਊ-ਵ੍ਹਾਈਟ ਰੰਗ ਦੀ ਮਲਟੀਕਲਰ ਸਾੜ੍ਹੀ ਨੂੰ ਚੁਣਿਆ ਸੀ ਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
ਇਸ ਵਾਰ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਸਾਊਥ ਦੇ ਮੋਸਟ ਪਾਪੂਲਰ ਐਕਟਰ ਅੱਲੂ ਅਰਜੁਨ ਨੂੰ ਮਿਲਿਆ ਹੈ। ਉਨ੍ਹਾਂ ਨੂੰ ਫਿਲਮ ਪੁਸ਼ਪਾ ਲਈ ਇਸ ਸਨਮਾਨ ਨਾਲ ਨਿਵਾਜਿਆ ਗਿਆ ਹੈ। ਉਹ ਸਾਊਥ ਸਿਨੇਮਾ ਦੇ ਪਹਿਲੇ ਐਕਟਰ ਹਨ ਜਿਨ੍ਹਾਂ ਨੂੰ ਨੈਸ਼ਨਲ ਬੈਸਟ ਐਕਟਰ ਦਾ ਖਿਤਾਬ ਮਿਲਿਆ ਹੈ। ਕਰਨ ਜੌਹਰ ਨੂੰ ਸ਼ੇਰਸ਼ਾਹ ਫਿਲਮ ਲਈ ਐਵਾਰਡ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: