‘ਕਲ ਹੋ ਨਾ ਹੋ’, ‘ਕਭੀ ਖੁਸ਼ੀ ਕਭੀ ਗਮ’ ਅਤੇ ‘ਰਾਮ ਤੇਰੀ ਗੰਗਾ ਮੈਲੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆਉਣ ਵਾਲੀ ਮਸ਼ਹੂਰ ਅਦਾਕਾਰਾ ਸੁਸ਼ਮਾ ਸੇਠ ਦੀ ਪੋਤੀ ਮਿਹਿਕਾ ਸੇਠ ਦਾ ਦਿਹਾਂਤ ਹੋ ਗਿਆ ਹੈ। 23 ਸਾਲਾ ਮਿਹਿਕਾ ਲੰਬੇ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਨੇ 5 ਅਗਸਤ ਨੂੰ ਆਖਰੀ ਸਾਹ ਲਿਆ। ਮਿਹਿਕਾ ਦੀ ਮੌਤ ਦੀ ਜਾਣਕਾਰੀ ਉਸ ਦੀ ਮਾਂ ਅਤੇ ਅਦਾਕਾਰਾ ਦਿਵਿਆ ਸੇਠ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ। ਦਿਵਿਆ ਨੇ ਇਸ ਪੋਸਟ ਰਾਹੀਂ ਇਹ ਵੀ ਦੱਸਿਆ ਕਿ ਪਰਿਵਾਰਕ ਮੈਂਬਰ 8 ਅਗਸਤ ਨੂੰ ਮਿਹਿਕਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕਰਨ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਦਿਵਿਆ ਦੀ ਬੇਟੀ ਮਿਹਿਕਾ ਨੂੰ ਪਹਿਲਾਂ ਬੁਖਾਰ ਹੋਇਆ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਬੀਮਾਰ ਹੁੰਦੀ ਰਹੀ। 5 ਅਗਸਤ ਨੂੰ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਮਿਹਿਕਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਦੱਸਿਆ ਕਿ ਮਿਹਿਕਾ ਲਈ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ 8 ਅਗਸਤ ਨੂੰ ਸ਼ਾਮ 4 ਤੋਂ 6 ਵਜੇ ਤੱਕ ਸਿੰਧ ਕਲੋਨੀ ਕਲੱਬ ਹਾਊਸ, ਮੁੰਬਈ ਵਿੱਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਸਕੂਲ ਬੱਸ ਤੇ ਯਾਤਰੀ ਬੱਸ ਦੀ ਹੋਈ ਜ਼.ਬਰਦ.ਸਤ ਟੱ.ਕਰ, ਬੱਚਿਆਂ ਨੂੰ ਲੱਗੀਆਂ ਮਾਮੂਲੀ ਸੱਟਾਂ
ਪੋਸਟ ‘ਚ ਦਿਵਿਆ ਅਤੇ ਉਨ੍ਹਾਂ ਦੇ ਪਤੀ ਸਿਧਾਰਥ ਨੇ ਲਿਖਿਆ, ‘ਬਹੁਤ ਹੀ ਦੁੱਖ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਪਿਆਰੀ ਮਿਹਿਕਾ ਸ਼ਾਹ ਹੁਣ ਸਾਡੇ ਨਾਲ ਨਹੀਂ ਹੈ।’ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਡੀਐਨਏ ਹੀ ਅਸਲੀਅਤ ਹੈ। ਬਾਕੀ ਸਭ ਕੁਝ ਬਹੁਤ ਮਿਹਨਤ ਵਾਲਾ ਹੈ। ਮਦਰਸ਼ਿਪ ਨੂੰ ਧੰਨਵਾਦ।
23 ਸਾਲ ਦੀ ਮਿਹਿਕਾ ਆਪਣੀ ਮਾਂ ਅਤੇ ਦਾਦੀ ਦੀ ਤਰ੍ਹਾਂ ਐਕਟਿੰਗ ਖੇਤਰ ਦਾ ਹਿੱਸਾ ਨਹੀਂ ਬਣ ਸਕੀ। ਉਹ ਫੋਟੋਗ੍ਰਾਫੀ ਦੀ ਸ਼ੌਕੀਨ ਸੀ। ਉਸ ਦੀ ਆਖਰੀ ਪੋਸਟ 5 ਮਈ ਨੂੰ ਸੀ, ਜਿਸ ਵਿਚ ਉਹ ਆਪਣੀ ਦਾਦੀ ਨਾਲ ਘੁੰਮਦੀ ਨਜ਼ਰ ਆਈ ਸੀ। ਮਿਹਿਕਾ ਦੀ ਮਾਂ ਦਿਵਿਆ ਵੀ ਟੀਵੀ ਇੰਡਸਟਰੀ ਵਿੱਚ ਜਾਣਿਆ-ਪਛਾਣਿਆ ਨਾਮ ਹੈ। ਉਸ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਹਿੱਟ ਟੀਵੀ ਸ਼ੋਅ ‘ਹਮ ਲੋਗ’ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਜਬ ਵੀ ਮੈਟ’, ‘ਇੰਗਲਿਸ਼ ਵਿੰਗਲਿਸ਼’, ‘ਦਿਲ ਧੜਕਨੇ ਦੋ’ ਅਤੇ ‘ਆਰਟੀਕਲ 370’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: