Adil Khan First wedding: ਰਾਖੀ ਸਾਵੰਤ ਦੀ ਜ਼ਿੰਦਗੀ ‘ਚ ਇਨ੍ਹੀਂ ਦਿਨੀਂ ਕਾਫੀ ਉਥਲ-ਪੁਥਲ ਚੱਲ ਰਹੀ ਹੈ। ਇਕ ਪਾਸੇ ਉਸ ਦੀ ਮਾਂ ਦੀ ਮੌਤ ਅਤੇ ਦੂਜੇ ਪਾਸੇ ਉਸ ਦੇ ਪਤੀ ਆਦਿਲ ਦਾ ਉਸ ਤੇ ਅਤਾਇਆਚਾਰ ਕਰਨਾ, ਅਤੇ ਕਿਸੇ ਹੋਰ ਲੜਕੀ ਨਾਲ ਅਫੇਅਰ ਕਰਨਾ। ਇਸ ਸਭ ਕਾਰਨ ਰਾਖੀ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ।
ਰਾਖੀ ਸਾਵੰਤ ਨੂੰ ਆਦਿਲ ਬਾਰੇ ਕਈ ਹੋਰ ਸਬੂਤ ਮਿਲੇ ਹਨ। ਵਾਇਰਲ ਭਯਾਨੀ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਰਾਖੀ ਕਹਿੰਦੀ ਹੈ ਕਿ ਉਸ ਨੂੰ ਇਨਸਾਫ ਨਹੀਂ ਮਿਲਿਆ ਪਰ ਆਦਿਲ ਦੇ ਪਹਿਲੇ ਵਿਆਹ ਦਾ ਕਾਰਡ, ਤਲਾਕ ਅਤੇ ਵਿਆਹ ਦੇ ਕਾਗਜ਼ ਮਿਲ ਗਏ ਹਨ। ਅਦਾਕਾਰਾ ਜਲਦ ਹੀ ਇਹ ਸਾਰੇ ਸਬੂਤ ਅਦਾਲਤ ‘ਚ ਪੇਸ਼ ਕਰਨ ਜਾ ਰਹੀ ਹੈ। ਰਾਖੀ ਅਤੇ ਆਦਿਲ ਦੇ ਮਾਮਲੇ ‘ਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ। ਮੰਗਲਵਾਰ ਸਵੇਰੇ ਪੁਲਿਸ ਨੇ ਆਦਿਲ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਅਤੇ ਫਿਰ ਦਿਨ ਭਰ ਪੁੱਛਗਿੱਛ ਜਾਰੀ ਰਹੀ। ਆਦਿਲ ਨੂੰ ਅੰਧੇਰੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਰਾਖੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਉਸਨੇ ਦੱਸਿਆ ਕਿ ਉਹ ਮੈਡੀਕਲ ਲਈ ਕੂਪਰ ਹਸਪਤਾਲ ਜਾ ਰਹੀ ਹੈ। ਵੀਡੀਓ ‘ਚ ਉਹ ਕਹਿ ਰਹੀ ਹੈ- ਹਸਪਤਾਲ ‘ਚ ਡਾਕਟਰ ਜਾਂਚ ਕਰਨਗੇ ਕਿ ਮੇਰੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਕਿੱਥੇ ਹਨ ਅਤੇ ਆਦਿਲ ਨੇ ਉਸ ‘ਤੇ ਕਿਵੇਂ ਤਸ਼ੱਦਦ ਕੀਤਾ। ਰਾਖੀ ਨੇ ਕਿਹਾ ਕਿ ਉਸ ਨੂੰ ਬਹੁਤ ਪਰੇਸ਼ਾਨੀ ਦਿੱਤੀ ਗਈ ਹੈ, ਉਹ ਡਾਕਟਰ ਨੂੰ ਸਭ ਕੁਝ ਦੱਸੇਗੀ। ਰਾਖੀ ਸਾਵੰਤ ਨੇ ਮੀਡੀਆ ‘ਚ ਆਪਣੇ ਅਤੇ ਆਦਿਲ ਦੇ ਵਿਆਹ ਦਾ ਖੁਲਾਸਾ ਕੀਤਾ ਸੀ। ਉਸ ਨੇ ਨਿਕਾਹ ਦੀਆਂ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ। ਇੰਨਾ ਹੀ ਨਹੀਂ ਉਸ ਨੇ ਆਪਣਾ ਧਰਮ ਵੀ ਬਦਲ ਲਿਆ ਸੀ ਅਤੇ ਆਪਣਾ ਨਾਂ ਫਾਤਿਮਾ ਰੱਖ ਲਿਆ ਸੀ।