Adipurush Ban In Kathmandu: ਫਿਲਮ ਆਦਿਪੁਰਸ਼ ਨੂੰ ਦੇਸ਼ ਭਰ ‘ਚ ਨਕਾਰਾਤਮਕ ਸਮੀਖਿਆਵਾਂ ਮਿਲ ਰਹੀਆਂ ਹਨ, ਉਥੇ ਹੀ ਸੋਸ਼ਲ ਮੀਡੀਆ ‘ਤੇ ਵੀ ਫਿਲਮ ਦੇ ਕਮਜ਼ੋਰ ਪੁਆਇੰਟਾਂ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਹੁਣ ਇਸ ਫਿਲਮ ਨੂੰ ਨੇਪਾਲ ਦੀ ਰਾਜਧਾਨੀ ਵਿੱਚ ਬੈਨ ਕਰ ਦਿੱਤਾ ਗਿਆ ਹੈ।
ਕਾਠਮੰਡੂ ‘ਚ ਆਦਿਪੁਰਸ਼ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਿਲਮ ਨੂੰ ਲੈ ਕੇ ਕਾਠਮੰਡੂ ਦੇ ਸਿਨੇਮਾਘਰਾਂ ‘ਚ ਨਿਰਦੇਸ਼ ਦਿੱਤੇ ਗਏ ਹਨ। ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਮੇਅਰ ਬਲੇਨ ਸ਼ਾਹ ਨੇ ‘ਆਦਿਪੁਰਸ਼’ ਵਿੱਚ ਸੀਤਾ ਨੂੰ ਭਾਰਤ ਦੀ ਧੀ ਦੇ ਰੂਪ ਵਿੱਚ ਦਰਸਾਏ ਜਾਣ ’ਤੇ ਡੂੰਘਾ ਇਤਰਾਜ਼ ਜਤਾਉਂਦਿਆਂ ਸ਼ਹਿਰ ਵਿੱਚ ਫਿਲਮ ਦੀ ਪ੍ਰਦਰਸ਼ਨੀ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਸ਼ਹਿਰ ਦੇ ਹਰ ਸਿਨੇਮਾਘਰ ਨੂੰ ਲਿਖਤੀ ਹਦਾਇਤ ਕੀਤੀ ਹੈ। ਜਦੋਂ ਤੱਕ ਇਹ ਸੀਨ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਫਿਲਮ ਨਹੀਂ ਦਿਖਾਉਣੀ ਚਾਹੀਦੀ, ਉਦੋਂ ਤੱਕ ਇਹ ਫਿਲਮ ਸ਼ਹਿਰ ਦੇ ਕਿਸੇ ਵੀ ਹਾਲ ਵਿੱਚ ਨਹੀਂ ਦਿਖਾਈ ਜਾਵੇਗੀ। ਜ਼ਿਕਰਯੋਗ ਹੈ ਕਿ ‘ਆਦਿਪੁਰਸ਼’ ‘ਤੇ ਇਹ ਪਾਬੰਦੀ ਫਿਲਹਾਲ ਕਾਠਮੰਡੂ ਤੱਕ ਹੀ ਸੀਮਤ ਹੈ ਅਤੇ ਪੂਰੇ ਨੇਪਾਲ ‘ਚ ਇਸ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ ਪਰ ਜਲਦ ਹੀ ਫਿਲਮ ‘ਤੇ ਪੂਰੇ ਦੇਸ਼ ‘ਚ ਪਾਬੰਦੀ ਲੱਗਣ ਦੀ ਪੂਰੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਤੁਹਾਨੂੰ ਦੱਸ ਦੇਈਏ ਕਿ 16 ਜੂਨ ਨੂੰ ਰਿਲੀਜ਼ ਹੋਈ ਓਮ ਰਾਉਤ ਦੀ ਫਿਲਮ ਆਦਿਪੁਰਸ਼ ਇਸ ‘ਤੇ ਹੁਣ ਤੱਕ ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਸੈਲੇਬਸ ਤੱਕ ਕਮੈਂਟ ਕਰ ਚੁੱਕੇ ਹਨ। ਇਸ ਦੇ ਨਾਲ ਹੀ ਇਸ ਫਿਲਮ ਨੂੰ ਲੈ ਕੇ ਕਈ ਲੋਕਾਂ ਨੇ ਇਤਰਾਜ਼ ਵੀ ਉਠਾਏ ਹਨ। ਰਾਮਾਨੰਦ ਸਾਗਰ ਦੀ ਰਾਮਾਇਣ ‘ਚ ਅਰੁਣ ਗੋਵਿਲ ਤੋਂ ਲੈ ਕੇ ਸੁਨੀਲ ਲਹਿਰੀ ਅਤੇ ਦੀਪਿਕਾ ਚਿਖਲੀਆ ਵਰਗੇ ਕਲਾਕਾਰਾਂ ਨੇ ਵੀ ਫਿਲਮ ‘ਤੇ ਟਿੱਪਣੀ ਕੀਤੀ ਹੈ। ਇਸ ਦੌਰਾਨ ਦੀਪਿਕਾ ਦੇ ਪ੍ਰਸ਼ੰਸਕ ਨਵੀਂ ਅਤੇ ਪੁਰਾਣੀ ਸੀਤਾ ਦੀ ਤੁਲਨਾ ਕਰਦੇ ਵੀ ਨਜ਼ਰ ਆਏ। ਦੱਸ ਦਈਏ ਕਿ ਫਿਲਮ ਦੇ ਡਾਇਲਾਗਸ ਤੋਂ ਲੈ ਕੇ ਅਦਾਕਾਰਾਂ ਦੇ ਕੱਪੜਿਆਂ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਅਜਿਹੇ ‘ਚ ਮੇਕਰਸ ਨੇ ਫੈਸਲਾ ਕੀਤਾ ਹੈ ਕਿ ਉਹ ਆਦਿਪੁਰਸ਼ ਦੇ ਕੁਝ ਡਾਇਲਾਗਸ ‘ਚ ਬਦਲਾਅ ਕਰਨਗੇ।