ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਿਲਮਾਂ ਬਾਰੇ ਗੰਦੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ। ਹੁਣ ਅਕਸ਼ੇ ਕੁਮਾਰ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਫਿਲਮਾਂ ਬਹੁਤ ਮਿਹਨਤ ਨਾਲ ਬਣਦੀਆਂ ਹਨ ਅਤੇ ਦੇਸ਼ ਦੇ ਸਭ ਤੋਂ ਵੱਡੇ ਪ੍ਰਭਾਵਕ ਮੋਦੀ ਜੀ ਨੇ ਇਹ ਕਿਹਾ ਹੈ, ਇਸ ਲਈ ਇਹ ਬਹੁਤ ਵੱਡੀ ਗੱਲ ਹੈ, ਸਾਰਿਆਂ ਨੂੰ ਉਨ੍ਹਾਂ ਨੂੰ ਸੁਣਨਾ ਚਾਹੀਦਾ ਹੈ। ਅਕਸ਼ੇ ਕੁਮਾਰ ਨੇ ਇਹ ਗੱਲਾਂ ਫਿਲਮ ਸੈਲਫੀ ਦੇ ਟ੍ਰੇਲਰ ਲਾਂਚ ਦੌਰਾਨ ਕਹੀਆਂ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਕੁਝ ਦਿਨ ਪਹਿਲਾਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਪੀਐੱਮ ਮੋਦੀ ਨੇ ਫਿਲਮਾਂ ‘ਤੇ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਸੀ। ਪੀਐੱਮ ਮੋਦੀ ਨੇ ਬੈਠਕ ‘ਚ ਕਿਹਾ ਕਿ ‘ਇੱਕ ਨੇਤਾ ਹੁੰਦਾ ਹੈ, ਜੋ ਫਿਲਮਾਂ ‘ਤੇ ਬਿਆਨ ਦਿੰਦਾ ਰਹਿੰਦਾ ਹੈ, ਉਸ ਦੇ ਬਿਆਨ ਟੀਵੀ ‘ਤੇ ਚੱਲਦੇ ਰਹਿੰਦੇ ਹਨ। ਉਸ ਨੂੰ ਲੱਗਦਾ ਹੈ ਕਿ ਉਹ ਨੇਤਾ ਬਣ ਰਿਹਾ ਹੈ, ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਵੀ ਉਸ ਨੂੰ ਬੁਲਾਇਆ, ਪਰ ਉਹ ਨਹੀਂ ਮੰਨਦਾ। ਹਰ ਫਿਲਮ ‘ਤੇ ਬਿਆਨ ਦੇਣ ਦੀ ਕੀ ਲੋੜ ਹੈ। ਹਾਲਾਂਕਿ ਇਸ ਦੌਰਾਨ ਪੀਐਮ ਮੋਦੀ ਨੇ ਕਿਸੇ ਫਿਲਮ ਦਾ ਨਾਂ ਨਹੀਂ ਰੱਖਿਆ ਹੈ।