Akshay kumar radhika madan: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ‘ਬੱਚਨ ਪਾਂਡੇ’ ਤੋਂ ਬਾਅਦ ਹੁਣ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ‘ਚ ਉਹ ਪਹਿਲੀ ਵਾਰ ਰਾਧਿਕਾ ਮਦਾਨ ਦੇ ਨਾਲ ਨਜ਼ਰ ਆਊਣਗੇ। ਇਹ ਫਿਲਮ ਸਾਊਥ ਦੀ ਫਿਲਮ ਦਾ ਹਿੰਦੀ ਰੀਮੇਕ ਹੈ।
ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਰਾਧਿਕਾ ਮਦਾਨ ਦੀ ਨਾਰੀਅਲ ਤੋੜਨ ਦੀ ਰਸਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੇ ਨਾਂ ਲਈ ਲੋਕਾਂ ਤੋਂ ਸੁਝਾਅ ਵੀ ਮੰਗੇ ਹਨ। ਇਹ ਫਿਲਮ ਸੂਰਿਆ ਸਟਾਰਰ 2020 ਦੀ ਤਾਮਿਲ ਫਿਲਮ ‘ਸੂਰਾਰਾਈ ਪੋਤਰੂ’ ਦਾ ਹਿੰਦੀ ਰੀਮੇਕ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ”ਨਾਰੀਅਲ ਤੋੜਨ ਅਤੇ ਦਿਲਾਂ ‘ਚ ਪ੍ਰਾਰਥਨਾ ਕਰਨ ਦੇ ਨਾਲ, ਅਸੀਂ ਸਾਰਿਆਂ ਨੇ ਆਪਣੀ ਅਨਟਾਈਟਲ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਹਾਡੇ ਕੋਲ ਫਿਲਮ ਦੇ ਨਾਮ ਬਾਰੇ ਕੋਈ ਸੁਝਾਅ ਹਨ, ਤਾਂ ਸ਼ੇਅਰ ਕਰੋ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿਓ। ਵੀਡੀਓ ‘ਚ ਅਕਸ਼ੇ ਕੁਮਾਰ ਨੇ ਗ੍ਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਜਦਕਿ ਰਾਧਿਕਾ ਲਾਲ ਰੰਗ ਦੀ ਸਾੜੀ ‘ਚ ਨਜ਼ਰ ਆ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸੁਧਾ ਕੋਂਗਾਰਾ ਪ੍ਰਸਾਦ ਕਰ ਰਹੇ ਹਨ, ਜਿਨ੍ਹਾਂ ਨੇ ਤਾਮਿਲ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ।
ਇਸ ਤੋਂ ਪਹਿਲਾਂ ਇਸ ਫਿਲਮ ‘ਚ ਅਕਸ਼ੈ ਕੁਮਾਰ ਦੇ ਨਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਸ਼ਾਇਦ ਇਸ ਫਿਲਮ ਦਾ ਹਿੱਸਾ ਨਹੀਂ ਹੋਣਗੇ ਪਰ ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਫਿਲਮ ‘ਚ ਰਾਧਿਕਾ ਮਦਾਨ ਅਕਸ਼ੇ ਕੁਮਾਰ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਅਕਸ਼ੇ ਕੁਮਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਸਾਊਥ ਦੀ ਫਿਲਮ ‘ਡਰਾਈਵਿੰਗ ਲਾਇਸੈਂਸ’ ਦੀ ਹਿੰਦੀ ਰੀਮੇਕ ‘ਸੈਲਫੀ’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਨ੍ਹਾਂ ਨਾਲ ਇਮਰਾਨ ਹਾਸ਼ਮੀ ਵੀ ਹੋਣਗੇ। ਇਸ ਦੇ ਨਾਲ ਹੀ 29 ਅਪ੍ਰੈਲ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਉਨ੍ਹਾਂ ਦੀ ਫਿਲਮ ‘ਮਿਸ਼ਨ ਸਿੰਡਰੈਲਾ’ ਵੀ ਆਉਣ ਵਾਲੀ ਹੈ। ਦੂਜੇ ਪਾਸੇ ਰਾਧਿਕਾ ਮਦਾਨ ਦੀ ਗੱਲ ਕਰੀਏ ਤਾਂ ਉਹ ਅਰਜੁਨ ਕਪੂਰ ਨਾਲ ਫਿਲਮ ‘ਡਾਗ’ ‘ਚ ਨਜ਼ਰ ਆਉਣ ਵਾਲੀ ਹੈ।