ਸਾਊਥ ਸੁਪਰਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਪੁਸ਼ਪਾ: ਦਿ ਰੂਲ’ ਯਾਨੀ ‘ਪੁਸ਼ਪਾ 2’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਇਸ ਦੇ ਨਾਲ ਹੀ ਅਦਾਕਾਰ ਇਸ ਤੋਂ ਬਾਅਦ ਇੱਕ ਹੋਰ ਵੱਡੇ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਿਹਾ ਹੈ।
ਖਬਰਾਂ ਮੁਤਾਬਕ ਅੱਲੂ ਦੀ ਅਗਲੀ ਫਿਲਮ ਦਾ ਨਿਰਦੇਸ਼ਨ ਤ੍ਰਿਵਿਕਰਮ ਕਰਨਗੇ। ਦੋਵਾਂ ਨੇ ਪਹਿਲਾਂ ‘SO ਸਤਿਆਮੂਰਤੀ’ (2015), ਅਤੇ ਬਲਾਕਬਸਟਰ ‘ਅਲਾ ਵੈਕੁੰਥਾਪੁਰਰਾਮੁਲੂ’ (2020) ਵਿੱਚ ਇਕੱਠੇ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਲੂ ਅਰਜੁਨ ਦੀ ਤ੍ਰਿਵਿਕਰਮ ਨਾਲ ਅਗਲੀ ਫਿਲਮ ਬਾਰੇ ਅਧਿਕਾਰਤ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਰਿਪੋਰਟ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਇਹ ਆਉਣ ਵਾਲਾ ਸਹਿਯੋਗ ਇੱਕ ਪੈਨ-ਇੰਡੀਆ ਪ੍ਰੋਜੈਕਟ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਇਹ ਨਾ ਸਿਰਫ਼ ਤੇਲਗੂ ਵਿੱਚ ਬਲਕਿ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਵੇਗੀ।