Ameesha Patel fraud case: ਅਦਾਕਾਰਾ ਅਮੀਸ਼ਾ ਪਟੇਲ ਕਾਨੂੰਨੀ ਪੇਚ ਵਿੱਚ ਫਸ ਗਈ ਹੈ। ਉਸ ‘ਤੇ ਕਰੋੜਾਂ ਰੁਪਏ ਦੇ ਚੈੱਕ ਬਾਉਂਸ ਦੇ ਮਾਮਲੇ ਵਿਚ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਧੋਖਾਧੜੀ ਦੇ ਕੇਸ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਝਾਰਖੰਡ ਹਾਈ ਕੋਰਟ ਵਿੱਚ ਹੋਈ। ਇਸ ਕੇਸ ਵਿਚ ਸਾਰੇ ਪੱਖਾਂ ਦੀ ਸੁਣਵਾਈ ਕਰਨ ਤੋਂ ਬਾਅਦ ਹਾਈ ਕੋਰਟ ਨੇ ਦੋਵਾਂ ਧਿਰਾਂ ਨੂੰ 2 ਹਫ਼ਤਿਆਂ ਦੇ ਅੰਦਰ-ਅੰਦਰ ਆਪਣੀਆਂ ਦਲੀਲਾਂ ਲਿਖਤੀ ਰੂਪ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਮਾਮਲੇ ਦੀ ਸੁਣਵਾਈ ਝਾਰਖੰਡ ਹਾਈ ਕੋਰਟ ਦੇ ਜੱਜ ਅਨੰਦ ਸੇਨ ਨੇ ਕੀਤੀ। ਜੱਜ ਨੇ ਆਪਣੇ ਘਰ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੇਸ ਦੀ ਸੁਣਵਾਈ ਕੀਤੀ ਅਤੇ ਹੋਰਨਾਂ ਧਿਰਾਂ ਦੇ ਵਕੀਲਾਂ ਨੇ ਵੀ ਉਨ੍ਹਾਂ ਦੇ ਘਰਾਂ ਤੋਂ ਸੁਣਵਾਈ ਦੌਰਾਨ ਆਪਣਾ ਕੇਸ ਪੇਸ਼ ਕੀਤਾ। ਦੱਸ ਦੇਈਏ ਕਿ ਅਮੀਸ਼ਾ ਪਟੇਲ ਦੀ ਕੰਪਨੀ ‘ਤੇ ਫਿਲਮ ਬਣਾਉਣ ਦੇ ਨਾਮ‘ ਤੇ ਪੈਸੇ ਲੈ ਕੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਮੀਸ਼ਾ ਪਟੇਲ ਖ਼ਿਲਾਫ਼ ਪਹਿਲਾਂ ਹੇਠਲੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਸ ਨੂੰ ਰਾਹਤ ਦਿੱਤੀ ਗਈ ਸੀ। ਪਰ ਦੂਜੀ ਧਿਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਅਤੇ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ। ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਜੱਜ ਅਨੰਦ ਸੇਨ ਨੇ ਦੋਵਾਂ ਧਿਰਾਂ ਨੂੰ ਵਿਚੋਲਗੀ ਰਾਹੀਂ ਇਸ ਮਸਲੇ ਨੂੰ ਸੁਲਝਾਉਣ ਅਤੇ ਦੋ ਹਫ਼ਤਿਆਂ ਵਿੱਚ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ।
ਹਾਈ ਕੋਰਟ ਨੇ ਅਮੀਸ਼ਾ ਪਟੇਲ ਦੀ ਅੰਤਰਿਮ ਰਾਹਤ ਜਾਰੀ ਰੱਖੀ ਹੈ ਅਤੇ ਉਸਦੇ ਖਿਲਾਫ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਸਾਲ 2017 ਵਿਚ ਅਮੀਸ਼ਾ ਪਟੇਲ ਨੇ ਅਜੈ ਕੁਮਾਰ ਸਿੰਘ ਨਾਮਕ ਵਿਅਕਤੀ ਨਾਲ ਮੁਲਾਕਾਤ ਕੀਤੀ ਸੀ। ਅਦਾਕਾਰਾ ਨੇ ਉਸ ਨੂੰ ਫਿਲਮਾਂ ਵਿਚ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ। ਅਮੀਸ਼ਾ ਨੇ ਉਸ ਨੂੰ ਦੱਸਿਆ ਕਿ ਉਸ ਦੀ ਕੰਪਨੀ ਲਵਲੀ ਵਰਲਡ ਐਂਟਰਟੇਨਮੈਂਟ ‘ਦੇਸੀ ਮੈਜਿਕ’ ਨਾਮ ਦੀ ਇੱਕ ਫਿਲਮ ਬਣਾ ਰਹੀ ਹੈ। ਅਜੈ ਨੇ ਇਸ ਲਈ ਅਮੀਸ਼ਾ ਪਟੇਲ ਦੇ ਖਾਤੇ ਵਿੱਚ ਢਾਈ ਕਰੋੜ ਭੇਜੇ। ਇਸ ਤੋਂ ਬਾਅਦ ਫਿਲਮ ਕਿਸੇ ਕਾਰਨ ਕਰਕੇ ਨਹੀਂ ਬਣ ਸਕੀ ਅਤੇ ਅਜੈ ਸਿੰਘ ਨੇ ਆਪਣਾ ਪੈਸਾ ਵਾਪਸ ਮੰਗਿਆ। ਅਮੀਸ਼ਾ ਨੇ ਉਸਨੂੰ ਇੱਕ ਚੈੱਕ ਦਿੱਤਾ, ਪਰ ਚੈੱਕ ਬਾਉਂਸ ਹੋ ਗਿਆ। ਇਸ ਤੋਂ ਬਾਅਦ ਅਜੇ ਸਿੰਘ ਨੇ ਅਮੀਸ਼ਾ ਪਟੇਲ ਖ਼ਿਲਾਫ਼ ਅਦਾਲਤ ’ਤੇ ਧੋਖਾਧੜੀ ਦਾ ਦੋਸ਼ ਲਾਇਆ।