ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਇਕ ਵਾਰ ਫਿਰ ਤੋਂ ਅੱਜ ਅਯੁੱਧਿਆ ਪਹੁੰਚੇ। ਉਨ੍ਹਾਂ ਨੇ ਰਾਮ ਲੱਲਾ ਦੇ ਦਰਬਾਰ ਵਿਚ ਹਾਜ਼ਰੀ ਲਗਾਈ। 19 ਦਿਨਾਂ ਦੇ ਅੰਦਰ ਉਹ ਦੂਜੀ ਵਾਰ ਅਯੁੱਧਿਆ ਪਹੁੰਚੇ ਹਨ। ਇਸ ਤੋਂ ਪਹਿਲਾਂ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਵੀ ਅਮਿਤਾਭ ਬੱਚੇ ਸ਼ਾਮਲ ਹੋਏ ਸਨ।
ਭਾਰੀ ਸੁਰੱਖਿਆ ਪ੍ਰਬੰਧਾਂ ਦੇ ਵਿਚ ਗੇਟ ਨੰਬਰ 11 ਤੋਂ ਰਾਮ ਜਨਮ ਭੂਮੀ ਪਰਿਸਰ ਵਿਚ ਉਨ੍ਹਾਂ ਨੇ ਪ੍ਰਵੇਸ਼ ਕੀਤਾ ਤੇ ਉਨ੍ਹਾਂ ਨੇ ਰਾਮਲੱਲਾ ਦੀ ਪੂਜਾ ਅਰਚਨਾ ਕੀਤੀ। ਮੁੱਖ ਸੰਚਾਲਕ ਅਚਾਰੀਆ ਸਤੇਂਦਰ ਦਾਸ ਨੇ ਅਮਿਤਾਭ ਬੱਚਨ ਦਾ ਸਵਾਗਤ ਕੀਤਾ। ਅਮਿਤਾਭ ਬੱਚਨ ਰਾਮਲਲਾ ਦੇ ਦਰਬਾਰ ‘ਚ ਦਰਸ਼ਨ ਅਤੇ ਪੂਜਾ ਕਰਨ ਤੋਂ ਬਾਅਦ ਡਵੀਜ਼ਨਲ ਕਮਿਸ਼ਨਰ ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ। ਉਹ ਸਿਵਲ ਲਾਈਨਜ਼ ਵਿਖੇ ਜਿਊਲਰਾਂ ਦੇ ਸ਼ੋਅਰੂਮ ਦਾ ਉਦਘਾਟਨ ਵੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























