Amrinder Gill Rihana farmer: ਸਮਾਜ ਸੇਵੀ Greta Thunberg ਨੇ ਇੱਕ ਟਵੀਟ ਕੀਤਾ ਸੀ ਜਿਸ ਵਿਚ ਉਸਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਹੁਣ ਇਸ ਟਵੀਟ ਨਾਲ, ਦਿੱਲੀ ਪੁਲਿਸ ਨੇ ਸਮਾਜਿਕ ਕਾਰਕੁੰਨ ਵਿਰੁੱਧ ਕੇਸ ਦਾਇਰ ਕੀਤਾ ਹੈ, ਜਿਸ ਵਿੱਚ ਇਸ ਉੱਤੇ ਅਪਰਾਧਿਕ ਸਾਜਿਸ਼ ਰਚਣ ਅਤੇ ਸਮੂਹਾਂ ਵਿੱਚ ਦੁਸ਼ਮਣਾਂ ਫੈਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਕੇਸ ਦਾਇਰ ਕੀਤੇ ਜਾਣ ਤੋਂ ਤੁਰੰਤ ਬਾਅਦ ਗ੍ਰੇਟਾ ਨੇ ਇਸ ਬਾਰੇ ਰੀਟਵੀਟ ਕੀਤਾ ਅਤੇ ਲਿਖਿਆ, ‘ਮੈਂ ਅਜੇ ਵੀ ਕਿਸਾਨਾਂ ਦੇ ਸਮਰਥਨ ਵਿਚ ਖੜ੍ਹੀ ਹਾਂ ਅਤੇ ਨਫ਼ਰਤ, ਡਰਾਉਣੀ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਸ ਨੂੰ ਬਦਲ ਨਹੀਂ ਸਕਦੀ।’ ਕਿਸਾਨ ਅੰਦੋਲਨ ਨੂੰ ਲੈ ਕੇ ਜਦੋਂ ਪੋਪ ਸਟਾਰ ਰਿਹਾਨਾ ਨੇ ਟਵੀਟ ਕੀਤਾ ਹੈ, ਪੂਰੀ ਦੁਨੀਆਂ ਦੀ ਨਜ਼ਰ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਜਾ ਟਿਕੀ ਹੈ। ਦੱਸ ਦਈਏ ਕਿ ਰਿਹਾਨਾ ਦੇ ਇਕ ਟਵੀਟ ਨੇ ਪੂਰੀ ਦੁਨੀਆਂ ‘ਚ ਖਲਬਲੀ ਮਚਾ ਦਿੱਤੀ, ਜਿਸਤੋਂ ਬਾਅਦ ਦੋ ਮਹੀਨੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਭਾਰਤੀ ਹਸਤੀਆਂ ਵੱਲੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ, ਉਨ੍ਹਾਂ ਨੇ ਬੀਤੇ ਦਿਨ ਜਮ ਕੇ ਟਵੀਟ ਕੀਤੇ ਜਿਨ੍ਹਾਂ ਵਿਚ ਕਈਂ ਬਾਲੀਵੁੱਡ ਅਦਾਕਾਰ, ਕ੍ਰਿਕਟਰ, ਨੇਤਾ ਸਾਹਮਣੇ ਆਏ ਸਨ।
ਇਸ ਦੌਰਾਨ ਪੰਜਾਬੀ ਸਿਨੇਮਾ ਦੇ ਕਈਂ ਮਸ਼ਹੂਰ ਗਾਇਕਾਂ ਵੱਲੋਂ ਇਨ੍ਹਾਂ ਦੇ ਟਵੀਟਾਂ ਦੀ ਨਿੰਦਾ ਕੀਤੀ ਗਈ, ਜਿਸ ਵਿਚ ਰਣਜੀਤ ਬਾਵਾ ਨੇ ਅਕਸ਼ੈ ਕੁਮਾਰ ਦੇ ਟਵੀਟ ‘ਤੇ ਕਿਹਾ ‘ਅਕ੍ਰਿਤਘਣ ਲੋਕ’। ਗਾਇਕ ਜੈਜ਼ੀ ਬੀ ਨੇ ਅਦਾਕਰ ਸੁਨੀਲ ਸ਼ੈਟੀ ਨੂੰ ਕਿਹਾ, ‘ਫੇਕ ਹੀਰੋ’। ਇਸਤੋਂ ਬਾਅਦ ਗਾਇਕ ਅਮਰਿੰਦਰ ਗਿੱਲ ਨੇ ਇਨ੍ਹਾਂ ਭਾਰਤੀ ਹਸਤੀਆਂ ਬਾਰੇ ਕਿਹਾ ਕਿ ਇਨ੍ਹਾਂ ਦੇ ਚਿਹਰੇ ਨੰਗੇ ਹੋ ਕੇ ਸਾਹਮਣੇ ਆ ਚੁੱਕੇ ਹਨ। ਇਥੇ ਦੱਸ ਦਈਏ ਕਿ ਬੀਤੇ ਦਿਨ ਅਕਸ਼ੈ ਕੁਮਾਰ ਅਤੇ ਬਾਲੀਵੁੱਡ ਦੇ ਹੋਰ ਕਈਂ ਅਦਾਕਾਰਾਂ ਵੱਲੋਂ ਇਨ੍ਹਾਂ ਤਮਾਮ ਵਿਦੇਸ਼ੀ ਸੈਲੇਬ੍ਰੇਟੀਜ਼ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ।
ਅਕਸ਼ੈ ਕੁਮਾਰ ਨੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ, ਕਿਸਾਨ ਸਾਡੇ ਦੇਸ਼ ਦਾ ਇਕ ਅਹਿਮ ਹਿੱਸਾ ਹੈ। ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹਰ ਸੰਭਵ ਹੱਲ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਯਤਨ ਦਾ ਸਮਰਥਨ ਕਰਨਾ ਚਾਹੀਦਾ ਹੈ ਜਿਹੜੇ ਵੀ ਦੂਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਉਤੇ ਧਿਆਨ ਨਹੀਂ ਦੇਣਾ ਚਾਹੀਦਾ। ਬਾਲੀਵੁੱਡ ਸਿਤਾਰਿਆਂ ਨੇ ਵਿਦੇਸ਼ ਮੰਤਰਾਲੇ ਦੇ ਬਿਆਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ, ਜਿਸ ਵਿਚ ਕਿਹਾ ਹੈ ਕਿ ਭਾਰਤ ਕਿਸੇ ਵੀ ਹਾਲਤ ਵਿਚ ਬਾਹਰੀ ਲੋਕਾਂ ਨੂੰ ਅਪਣਾ ਏਜੰਡਾ ਨਹੀਂ ਚਲਾਉਣ ਦੇਣਗੇ। ਹੁਣ ਅਕਸੈ ਕੁਮਾਰ ਨੇ ਵੀ ਇਹ ਸੰਦੇਸ਼ ਸਮਝ ਲਿਆ ਹੈ ਅਤੇ ਇਹ ਅਪਣੇ ਵੱਲੋਂ ਵੀ ਇਹ ਅਪੀਲ ਕਰਨਾ ਚਾਹੁੰਦੇ ਹਨ ਕਿ ਇਸ ਕਿਸਾਨ ਅੰਦੋਲਨ ਨੂੰ ਇਕ ਅੰਤਰਰਾਸ਼ਟਰੀ ਮੁੱਦਾ ਨਾ ਬਣਾਇਆ ਜਾਵੇ।