Amritpal Chotu passes away: ਪੰਜਾਬੀ ਮਨੋਰੰਜਨ ਜਗਤ ਨੂੰ ਲਗਾਤਾਰ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਪੰਜਾਬੀ ਇੰਡਸਟਰੀ ਤੋਂ ਇੱਕ ਦੁਖਦ ਖਬਰ ਸਾਹਮਣੇ ਆ ਰਹੀ ਹੈ, ਪੰਜਾਬੀ ਅਦਾਕਾਰ ਤੇ ਕਾਮੇਡੀਅਨ ਅੰਮ੍ਰਿਤਪਾਲ ਛੋਟੂ ਦਾ 17 ਫਰਵਰੀ 2023 ਨੂੰ ਦਿਹਾਂਤ ਹੋ ਗਿਆ ਹੈ। ਹਾਲਾਂਕਿ ਹੁਣ ਤੱਕ ਉਨ੍ਹਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਪਾਇਆ ਹੈ।
ਉਨ੍ਹਾਂ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ‘ਚ ਕੰਮ ਕੀਤਾ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਸਿੱਧੂ ਮੂਸੇਵਾਲਾ, ਦਲਜੀਤ ਕੌਰ, ਗੁਰਿੰਦਰ ਡਿੰਪੀ ਅਤੇ ਹੋਰ ਕਈ ਕਲਾਕਾਰਾਂ ਦੇ ਦਿਹਾਂਤ ਤੋਂ ਬਾਅਦ ਹੁਣ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਅੰਮ੍ਰਿਤਪਾਲ ਛੋਟੂ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਅਮ੍ਰਿਤਪਾਲ ਛੋਟੂ ਦੇ ਦਿਹਾਂਤ ਦੀ ਜਾਣਕਾਰੀ PFTAA ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
PFTAA ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ, “ਅਸੀਂ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਅਦਾਕਾਰ ਅੰਮ੍ਰਿਤਪਾਲ ਛੋਟੂ ਨਹੀਂ ਰਹੇ। “ਅੰਮ੍ਰਿਤਪਾਲ ਛੋਟੂ ਪੰਜਾਬੀ ਅਤੇ ਬਾਲੀਵੁੱਡ ਕਾਮੇਡੀਅਨ ਅਤੇ ਅਦਾਕਾਰ ਸਨ। ਉਨ੍ਹਾਂ ਨੇ ਕਈ ਬਾਲੀਵੁੱਡ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਸੀ। ਅੰਮ੍ਰਿਤਪਾਲ ਛੋਟੂ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਵਿੱਚ ਕਾਮੇਡੀਅਨ ਵਜੋਂ ਆਪਣੀ ਭੂਮਿਕਾ ਲਈ ਮਸ਼ਹੂਰ ਸਨ।