Arbaaz Khan, Sohail Khan, his son booked : ਦੁਬਈ ਤੋਂ ਵਾਪਿਸ ਪਰਤਣ ਤੋਂ ਬਾਅਦ ਇੱਕ ਹੋਟਲ ਵਿੱਚ ਅਲੱਗ ਹੋਣ ਦੀਆਂ ਹਦਾਇਤਾਂ ਨੂੰ ਨਜ਼ਰ ਅੰਦਾਜ਼ ਕਰਨ ਲਈ ਅਰਬਾਜ਼, ਸੋਹੇਲ ਅਤੇ ਨਿਰਵਾਣਾ ਖਿਲਾਫ FIR ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਤਿੰਨਾਂ ਨੂੰ ਮੁੰਬਈ ਦੇ ਹੋਟਲ ਤਾਜ ਲੈਂਡਜ਼ ਐਂਡ ਵਿੱਚ Quarantine ਰੱਖਿਆ ਗਿਆ ਹੈ। ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ, ਸੋਹੇਲ ਖਾਨ ਅਤੇ ਸੋਹੇਲ ਦੇ ਬੇਟੇ ਨਿਰਵਾਣਾ ਖਾਨ ਵਿਰੁੱਧ BMC ਦੁਆਰਾ ਜਾਰੀ ਕੋਵਿਡ -19 ਨਿਯਮਾਂ ਦੀ ਉਲੰਘਣਾ ਤੋਂ ਬਾਅਦ ਮਾਮਲਾ ਦਰਜ਼ ਕੀਤਾ ਗਿਆ ਸੀ। ਹੋਟਲ ਬਾਂਦਰਾ ਪਾਲੀ ਹਿੱਲ ਵਿੱਚ ਅਰਬਾਜ਼, ਸੋਹਲ ਅਤੇ ਨਿਰਵਾਣਾ ਦੇ ਘਰਾਂ ਦੇ ਬਹੁਤ ਨੇੜੇ ਹਨ। ਤਿੰਨੋਂ ਹੀ ਪਾਲੀ ਹਿੱਲ ਵਿੱਚ ਵੱਖ-ਵੱਖ ਇਮਾਰਤਾਂ ਵਿੱਚ ਰਹਿੰਦੇ ਹਨ।
ਸੰਜੇ ਫੁੰਦੇ ਨੇ ਦੱਸਿਆ ਕਿ ਤਿੰਨਾਂ ਨੂੰ ਕਿੰਨੇ ਸਮੇਂ ਲਈ ਇੱਕ ਅਲੱਗ -ਅਲੱਗ ਹੋਟਲ ਵਿੱਚ ਰਹਿਣਾ ਪਏਗਾ। ਉਨ੍ਹਾਂ ਨੂੰ ਇੱਕ ਹਫ਼ਤੇ ਲਈ ਹੋਟਲ ਵਿੱਚ ਅਲੱਗ ਰਹਿਣਾ ਪਏਗਾ। ਅਲੱਗ -ਅਲੱਗ ਰਹਿਣ ਦੀ ਮਿਆਦ ਵਧਾਈ ਗਈ ਹੈ ਜਾਂ ਨਹੀਂ ,ਅੱਗੇ ਦੀ ਸਥਿਤੀ ਦੇ ਅਧਾਰ ਤੇ ਇਹ ਫੈਸਲਾ ਲਿਆ ਜਾਵੇਗਾ। ” ਅਰਬਾਜ਼ , ਸੋਹੇਲ ਅਤੇ ਨਿਰਵਾਣਾ, ਜੋ ਕੋਵਿਡ -19 ਦੇ ਨਿਯਮਾਂ ਤਹਿਤ 25 ਦਸੰਬਰ ਨੂੰ ਦੁਬਈ ਤੋਂ ਮੁੰਬਈ ਵਾਪਿਸ ਆਏ ਸਨ। BMC ਨੇ ਇੱਕ ਹੋਟਲ ਵਿੱਚ ਅਲੱਗ ਕਰਨ ਦਾ ਆਦੇਸ਼ ਦਿੱਤਾ ਸੀ। BMC ਨੂੰ ਪਤਾ ਲੱਗਿਆ ਸੀ ਕਿ ਤਿਕੜੀ ਜੇ ਉਨ੍ਹਾਂ ਦੇ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ BMC ਮੈਡੀਕਲ ਅਧਿਕਾਰੀ ਸੰਜੇ ਫੁੰਦੇ ਨੇ ਖਾਰ ਥਾਣੇ ਵਿੱਚ ਤਿੰਨਾਂ ਦੇ ਖ਼ਿਲਾਫ਼ FIR ਦਰਜ ਕੀਤੀ।
ਸ਼ਰਮ ਕਰੋ ਮੋਦੀ ਸਾਬ ਹੁਣ ਤਾਂ ਸਾਡੇ 13-13 ਸਾਲ ਦੇ ਬੱਚੇ ਵੀ ਭੁੱਖ ਹੜਤਾਲ ‘ਤੇ ਨੇ, ਗੱਲਾਂ ਸੁਣੋ ਕਿਆ ਖੂਬ ਨੇ !