aryan khan Drugs case: ਆਰੀਅਨ ਖਾਨ ਅਤੇ ਅਰਬਾਜ਼ ਮਰਚੈਂਟ ਡਰੱਗਜ਼ ਮਾਮਲੇ ‘ਚ NCB ਦਾ ਦਾਅਵਾ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। ਐਨਡੀਪੀਐਸ ਐਕਟ ਤਹਿਤ ਵਿਸ਼ੇਸ਼ ਅਦਾਲਤ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ NCB ਵੱਲੋਂ ਸਪਲਾਇਰ ਰਾਮਦਾਸ ਹਰੀਜਨ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਰਾਮਦਾਸ ਖ਼ਿਲਾਫ਼ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਆਇਆ ਹੈ।
ਇਸ ਮੁਤਾਬਕ ਐਨਸੀਬੀ ਦਾ ਦਾਅਵਾ ਹੁਣ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਆਰੀਅਨ ਖਾਨ ਅਤੇ ਅਰਬਾਜ਼ ਮਰਚੈਂਟ ਨੂੰ ਵੀ ਇਸੇ ਤਰਜ਼ ‘ਤੇ ਜ਼ਮਾਨਤ ਮਿਲੀ ਸੀ। ਆਰੀਅਨ ਖਾਨ ਕੋਲੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਹੁਣ ਰਾਮਦਾਸ ਹਰੀਜਨ ਨੂੰ ਵੀ ਜ਼ਮਾਨਤ ਮਿਲ ਗਈ ਹੈ। ਇਸ ਨਾਲ NCB ਦਾ ਉਹ ਦਾਅਵਾ ਵੀ ਕਮਜ਼ੋਰ ਹੋ ਗਿਆ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਆਰੀਅਨ ਖਾਨ ਅਤੇ ਅਰਬਾਜ਼ ਮਰਚੈਂਟ ਡਰੱਗਜ਼ ਵੇਚਦੇ ਸਨ।
ਅਦਾਲਤ ਅਨੁਸਾਰ ਐਨਡੀਪੀਐਸ ਐਕਟ ਦੀ ਧਾਰਾ 67 ਅਨੁਸਾਰ ਰਾਮਦਾਸ ਖ਼ਿਲਾਫ਼ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਉਹ ਨਸ਼ੇ ਦਾ ਵਪਾਰੀ ਹੈ। ਇਨ੍ਹਾਂ ਕੋਲੋਂ 62 ਗ੍ਰਾਮ ਚਰਸ ਹੀ ਮਿਲੀ ਹੈ। ਇਸਦੀ ਮਾਤਰਾ ਇੰਨੀ ਘੱਟ ਹੈ ਕਿ ਇਸਨੂੰ ਗੈਰ-ਵਪਾਰਕ ਸ਼੍ਰੇਣੀ ਵਿੱਚ ਗਿਣਿਆ ਜਾਵੇਗਾ। ਇਸ ਤੋਂ ਇਲਾਵਾ ਰਾਮਦਾਸ ਨੇ ਅਰਬਾਜ਼ ਮਰਚੈਂਟ ਨੂੰ ਡਰੱਗਜ਼ ਵੇਚੇ ਹੋਣ ਦਾ ਵੀ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ ਅਰਬਾਜ਼ ਮਰਚੈਂਟ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਸ ਨੂੰ ਹਰੀਜਨ ਰਾਮਦਾਸ ਤੋਂ ਡਰੱਗ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਰਾਮਦਾਸ ਨੂੰ ਜ਼ਮਾਨਤ ਦਿੰਦੇ ਹੋਏ ਵੀ, ਜੱਜ ਵੀ.ਵੀ. ਪਾਟਿਲ ਨੇ ਕਿਹਾ ਕਿ ਉਸ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਜਿਸ ਦੇ ਤਹਿਤ ਉਸ ਨੂੰ ਨਸ਼ਾ ਤਸਕਰੀ ਕਿਹਾ ਜਾ ਸਕਦਾ ਹੈ। ਅਜਿਹੇ ‘ਚ ਅਦਾਲਤ ਨੇ ਕਿਹਾ ਹੈ ਕਿ ਐੱਨਸੀਬੀ ਨੂੰ ਅਜਿਹਾ ਕੋਈ ਸਬੂਤ ਦੇਣਾ ਹੋਵੇਗਾ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਰਾਮਦਾਸ ਇਸ ਮਾਮਲੇ ਦੇ ਪਿੱਛੇ ਸਾਜ਼ਿਸ਼ਕਰਤਾ ਵੀ ਹੈ।